ਜਲੰਧਰ (ਸੋਨੂੰ)— ਇਥੋਂ ਦੇ ਮਾਡਲ ਟਾਊਨ 'ਚ ਅੱਜ ਲੋਕਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਥੇ ਇਕ ਜੰਗਲੀ ਸਾਂਭਰ ਨੂੰ ਦੇਖਿਆ ਗਿਆ। ਸਾਂਭਰ ਨੂੰ ਕਾਬੂ ਕਰਨ ਲਈ ਲੋਕ ਇੱਧਰ-ਉੱਧਰ ਭੱਜਣ ਲੱਗੇ ਅਤੇ ਆਪਣੇ ਆਪ ਨੂੰ ਬਚਾਉਂਦਾ ਹੋਇਆ ਬੱਸ ਸਟੈਂਡ ਵੱਲ ਭਜ ਗਿਆ। ਸਥਾਨਕ ਲੋਕਾਂ ਨੇ ਸਾਂਭਰ ਨੂੰ ਦੇਖ ਮੌਕੇ 'ਤੇ ਵਨ ਵਿਭਾਗ ਦੀ ਟੀਮ ਨੂੰ ਫੋਨ ਕੀਤਾ।
ਚਸ਼ਮਦੀਦ ਆਟੋ ਡਰਾਈਵਰ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਇਥੇ ਸਾਂਭਰ ਨੂੰ ਦੇਖਿਆ ਤਾਂ ਤੁਰੰਤ ਵਨ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਵਨ ਵਿਭਾਗ ਦੀ ਟੀਮ ਅਤੇ ਲੋਕਾਂ ਦੀ ਮਦਦ ਨਾਲ 3 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬੱਸ ਸਟੈਂਡ ਦੇ ਨੇੜਿਓਂ ਉਸ ਨੂੰ ਫੜਿਆ ਗਿਆ।
ਵਨ ਵਿਭਾਗ ਅਮਨਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਸਾਂਭਰ ਦੇ ਆਉਣ ਦੇ ਸੂਚਨਾ ਮਿਲੀ ਸੀ। ਵਨ ਵਿਭਾਗ ਦੀ ਟੀਮ ਅਤੇ ਲੋਕ ਪਿੱਛਾ ਕਰਦੇ-ਕਰਦੇ ਬੱਸ ਸਟੈਂਡ ਪਹੁੰਚੇ, ਜਿਸ ਨੂੰ ਤਿੰਨ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਉਸ ਨੂੰ ਜਾਲ 'ਚ ਪਾ ਕੇ ਫੜਿਆ ਗਿਆ। ਦੱਸ ਦੇਈਏ ਕਿ ਸਰਦੀਆਂ ਦੇ ਮੌਸਮ 'ਚ ਜੰਗਲੀ ਜਾਨਵਰ ਮੈਦਾਨੀ ਖੇਤਰਾਂ 'ਚੋਂ ਆਉਣਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਗਿਣਤੀ ਸਾਂਭਰਾਂ ਦੀ ਹੁੰਦੀ ਹੈ। ਹੁਣ ਤੱਕ ਜਲੰਧਰ 'ਚ ਕਰੀਬ 20 ਦੇ ਸਾਂਭਰ ਆ ਚੁੱਕੇ ਹਨ।
ਭਾਰਤ ਬੰਦ ਦੇ ਸੱਦੇ ‘ਤੇ ਵੱਖ-ਵੱਖ ਜੰਥੇਬੰਦੀਆਂ ਨੇ ਜਲਾਲਾਬਾਦ ‘ਚ ਕੀਤਾ ਚੱਕਾ ਜਾਮ
NEXT STORY