ਡੇਰਾਬੱਸੀ (ਜ. ਬ.) : ਡੇਰਾਬੱਸੀ ਐੱਸ. ਐੱਚ. ਓ. ਜਸਕੰਵਲ ਸਿੰਘ ਸੇਖੋਂ ਅਤੇ ਮੁਬਾਰਕਪੁਰ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਪਿੰਡ ਜਵਾਹਰਪੁਰ ਨੇੜੇ ਮੁੱਖ ਮਾਰਗ ’ਤੇ ਨਾਕਾਬੰਦੀ ਕਰ ਕੇ ਇਕ ਔਰਤ ਤੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਦਾ ਪੁਲਸ ਰਿਮਾਂਡ ਲਿਆ ਗਿਆ। ਮੁਲਜ਼ਮ ਔਰਤ ਦੀ ਪਛਾਣ ਸੋਮਾ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਸਿਧਵਾਂ ਬੇਟ (ਜਗਰਾਓਂ) ਵਜੋਂ ਹੋਈ ਹੈ।
ਡੀ. ਐੱਸ. ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਪਿੰਡ ਜਵਾਹਰਪੁਰ ਨੇੜੇ ਮੁੱਖ ਮਾਰਗ ’ਤੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ ਇਕ ਔਰਤ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗੀ ਤਾਂ ਸ਼ੱਕ ਪੈਣ ’ਤੇ ਉਸ ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ ਸਾਢੇ 7 ਕਰੋੜ ਰੁਪਏ ਬਣਦੀ ਹੈ।
ਪਟਿਆਲਾ ’ਚ ਗਲ ਵੱਢ ਕੇ ਕਤਲ ਕੀਤੀ ਗਈ ਮਾਂ-ਧੀ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਪਤੀ ਨੇ ਖੋਲ੍ਹਿਆ ਰਾਜ਼
NEXT STORY