ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਨੇ ਗਾਂਜਾ ਵੇਚਣ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਕਿੱਲੋ 100 ਗ੍ਰਾਮ ਗਾਂਜਾ ਅਤੇ 52,750 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਜੀ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਦੋਸ਼ੀ ਔਰਤ ਦੀ ਪਛਾਣ ਬਿਮਲਾ ਰਾਣੀ ਵੱਜੋਂ ਹੋਈ ਹੈ, ਜੋ ਕਿ ਡਾ. ਅੰਬੇਡਕਰ ਨਗਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਮੁਖ਼ਬਰ ਖ਼ਾਸ ਦੀ ਖ਼ਬਰ ਦੇ ਆਧਾਰ 'ਤੇ ਉਕਤ ਔਰਤ ਨੂੰ ਗਾਂਜਾ ਵੇਚਦਿਆਂ ਕਾਬੂ ਕੀਤਾ ਗਿਆ।
ਦੋਸ਼ੀ ਔਰਤ ਖ਼ਿਲਾਫ਼ ਥਾਣਾ ਮਾਡਲ ਟਾਊਨ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਜਾਂਚ ਜਾਰੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਘਰੇਲੂ ਨੌਕਰਾਣੀ ਤੇ ਉਸਦੇ ਸਾਥੀ ਨੂੰ 53 ਤੋਲੇ ਸੋਨੇ ਤੇ 146 ਗ੍ਰਾਮ ਚਾਂਦੀ ਦੇ ਗਹਿਣਿਆਂ ਸਣੇ ਕਾਬੂ ਕੀਤਾ ਹੈ। ਇਹ ਦੋਵੇਂ ਥੋੜ੍ਹਾ-ਥੋੜ੍ਹਾ ਕਰਕੇ ਮਾਲਕਾਂ ਦੇ ਘਰੋਂ ਸੋਨਾ ਚੋਰੀ ਕਰਕੇ ਯੂ. ਪੀ. ਲੈ ਜਾਂਦੇ ਸਨ। ਪੁਲਸ ਨੇ ਮਾਮਲੇ 'ਚ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ।
ਨਵਾਂਸ਼ਹਿਰ ’ਚ ਬਰਾਮਦ 190 ਕਰੋੜ ਦੀ ਹੈਰੋਇਨ ਨੂੰ ਲੈ ਕੇ ਕੇਜਰੀਵਾਲ ਨੇ ਚੁੱਕੇ ਵੱਡੇ ਸਵਾਲ
NEXT STORY