ਬਠਿੰਡਾ (ਪਰਮਿੰਦਰ) : ਸਥਾਨਕ ਬਲਰਾਜ ਨਗਰ ’ਚ ਕਰੀਬ ਦੋ ਮਹੀਨੇ ਪਹਿਲਾਂ ਖਾਣਾ ਬਣਾਉਂਦੇ ਸਮੇਂ ਅੱਗ ਨਾਲ ਝੁਲਸੀ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਊਸ਼ਾ ਰਾਣੀ (65) ਪਤਨੀ ਕੇਵਲ ਕ੍ਰਿਸ਼ਨ ਵਾਸੀ ਬਲਰਾਜ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਘਰ ’ਚ ਖਾਣਾ ਬਣਾਉਂਦੇ ਸਮੇਂ ਕਿਸੇ ਕਾਰਨ ਊਸ਼ਾ ਰਾਣੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ। ਗੰਭੀਰ ਰੂਪ ’ਚ ਝੁਲਸਣ ਦੇ ਬਾਵਜੂਦ ਉਹ ਕਾਫ਼ੀ ਸਮੇਂ ਤੱਕ ਘਰ ’ਚ ਹੀ ਪਈ ਰਹੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਆਰਥਿਕ ਤੰਗੀ ਕਾਰਨ ਉਸ ਦਾ ਹਸਪਤਾਲ ’ਚ ਇਲਾਜ ਨਹੀਂ ਕਰਵਾ ਸਕਿਆ ਅਤੇ ਘਰ ’ਚ ਹੀ ਮਾਮੂਲੀ ਦਵਾਈਆਂ ਲਿਆ ਕੇ ਉਸ ਦਾ ਇਲਾਜ ਕਰਦਾ ਰਿਹਾ।
ਇਸ ਕਾਰਨ ਉਸ ਦੀ ਹਾਲਤ ਹੌਲੀ-ਹੌਲੀ ਹੋਰ ਗੰਭੀਰ ਹੁੰਦੀ ਗਈ। ਕਰੀਬ ਚਾਰ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਇਸ ਸਬੰਧੀ ਸਹਾਰਾ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ। ਟੀਮ ਨੇ ਗੰਭੀਰ ਹਾਲਤ ’ਚ ਪਈ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਅਤੇ ਉਸ ਨੂੰ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਚਾਰ ਦਿਨਾਂ ਤੱਕ ਹਸਪਤਾਲ ’ਚ ਇਲਾਜ ਅਧੀਨ ਰਹਿਣ ਤੋਂ ਬਾਅਦ ਅੱਜ ਊਸ਼ਾ ਰਾਣੀ ਨੇ ਦਮ ਤੋੜ ਦਿੱਤਾ। ਮੌਤ ਦੀ ਸੂਚਨਾ ਮਿਲਣ ’ਤੇ ਸਬੰਧਤ ਧਿਰ ਮੌਕੇ ’ਤੇ ਪਹੁੰਚੀ। ਮ੍ਰਿਤਕਾ ਦਾ ਪਤੀ ਉਸ ਦੀ ਲਾਸ਼ ਨੂੰ ਆਪਣੇ ਨਾਲ ਲੈ ਗਿਆ।
ਪੰਜਾਬ : ਪੱਠੇ ਲੈਣ ਗਈ ਬਜ਼ੁਰਗ ਔਰਤ ਨਾਲ ਆਹ ਕੀ ਹੋਇਆ! CCTV ਦੇਖ ਖੜ੍ਹੇ ਹੋਣਗੇ ਰੌਂਗਟੇ (ਵੀਡੀਓ)
NEXT STORY