ਜਲੰਧਰ (ਸ਼ੋਰੀ)- ਕਾਲਾ ਸੰਘਿਆਂ ਰੋਡ ਨੇੜੇ ਰਹਿਣ ਵਾਲੀ 15 ਸਾਲਾ ਨਾਬਾਲਗ ਕੁੜੀ ਨਾਲ 40 ਸਾਲਾ ਵਿਅਕਤੀ ਨਸ਼ੇ ਵਾਲਾ ਪਦਾਰਥ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ। ਇੰਨਾ ਹੀ ਨਹੀਂ ਨਾਬਾਲਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਵਿਅਕਤੀ ਉਸ ਨੂੰ ਧਮਕੀਆਂ ਦਿੰਦਾ ਰਿਹਾ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਅਖੀਰ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਨਾਬਾਲਗ ਕੁੜੀ ਗਰਭਵਤੀ ਹੋ ਗਈ ਅਤੇ ਪੂਰੀ ਗੱਲ ਦਾ ਪਤਾ ਉਸ ਦੇ ਪਰਿਵਾਰ ਵਾਲਿਆਂ ਨੂੰ ਲੱਗਾ, ਜਿਸ ਤੋਂ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ।
ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਬਾਲਗ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਾਬਾਲਗ ਦੀ ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਿਹਾਰ ਤੋਂ ਜਲੰਧਰ ਵਿਚ ਰਹਿ ਰਹੀ ਹੈ। ਉਸ ਦੇ ਗੁਆਂਢੀ ਅਜੈ ਸਾਉ (40) ਪੁੱਤਰ ਮੋਹਨ ਵਾਸੀ ਬਿਹਾਰ ਜੋ ਕਿ ਪਤੀ ਦੀ ਗੈਰ-ਹਾਜ਼ਰੀ ’ਚ ਘਰ ਆ ਕੇ ਉਸ ਦੀ ਕੁੜੀ ਨੂੰ ਨਸ਼ੇ ਵਾਲਾ ਜੂਸ ਪਿਲਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ।
ਇਹ ਵੀ ਪੜ੍ਹੋ : ਪਤਨੀ ਦੇ ਦਿਹਾਂਤ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਖ਼ਿਲਾਫ਼ ਛੇੜੀ ਸੀ ਜੰਗ, ਲਿਆ ਸੀ ਇਹ ਅਹਿਮ ਫ਼ੈਸਲਾ
ਅਜੈ ਕਾਫ਼ੀ ਦੇਰ ਤੱਕ ਇਹ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਜਦੋਂ ਧੀ ਗਰਭਵਤੀ ਹੋ ਗਈ ਤਾਂ ਅਜੈ ਸਾਉ ਬੇਟੀ ਨੂੰ ਦਵਾਈਆਂ ਖਿਲਾਉਂਦਾ ਰਿਹਾ ਤਾਂ ਜੋ ਉਸ ਦਾ ਗਰਭਪਾਤ ਹੋ ਸਕੇ। ਆਖ਼ਰਕਾਰ ਅਜੈ ਫਰਾਰ ਹੋ ਗਿਆ ਤੇ ਜਦੋਂ ਧੀ ਨੇ ਸਾਰੀ ਗੱਲ ਦੱਸੀ ਤਾਂ ਧੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਹਸਪਤਾਲ ’ਚ ਤਾਇਨਾਤ ਸਟਾਫ਼ ਅੰਜੂ ਨੇ ਦੱਸਿਆ ਕਿ ਜਦੋਂ ਨਾਬਾਲਗ ਕੁੜੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਹਾਲਤ ਠੀਕ ਨਹੀਂ ਸੀ, ਉਸ ਦਾ ਕਾਫ਼ੀ ਖ਼ੂਨ ਵਹਿ ਰਿਹਾ ਸੀ। ਡਾਕਟਰਾਂ ਅਤੇ ਸਟਾਫ਼ ਨਰਸ ਨੇ ਉਸ ਦਾ ਪੂਰਾ ਇਲਾਜ ਕੀਤਾ ਅਤੇ ਉਹ ਹੁਣ ਠੀਕ ਹੈ। ਭਾਰਗੋ ਕੈਂਪ ਥਾਣੇ ਦੀ ਐੱਸ. ਐੱਚ. ਓ. ਕਮਲੇਸ਼ ਰਾਣੀ ਦਾ ਕਹਿਣਾ ਹੈ ਕਿ ਪੁਲਸ ਨੇ ਅਜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਫਰਾਰ ਹੈ ਅਤੇ ਪੁਲਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਪ੍ਰਗਟਾਇਆ ਦੁੱਖ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਦੋਂ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ ਪ੍ਰਕਾਸ਼ ਸਿੰਘ ਬਾਦਲ, ਦੇਖੋ ਕੁੱਝ ਅਹਿਮ ਯਾਦਾਂ
NEXT STORY