ਚੰਡੀਗੜ੍ਹ (ਸੁਸ਼ੀਲ) : ਸੈਕਟਰ-25 ਸਥਿਤ ਯੂ. ਆਈ. ਈ. ਟੀ. ਕਮਿਊਨਿਟੀ ਸੈਂਟਰ 'ਚ ਲਾੜੇ ਦੀ ਮਾਂ ਦਾ 3 ਔਰਤਾਂ ਨੇ ਪਰਸ ਚੋਰੀ ਕਰ ਲਿਆ, ਜਿਨ੍ਹਾਂ ਔਰਤ ਦੇ ਰਿਸ਼ਤੇਦਾਰਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਚੋਰੀ ਕਰਨ ਵਾਲੀਆਂ ਔਰਤਾਂ ਦੀ ਪਛਾਣ ਮੱਧ ਪ੍ਰਦੇਸ਼ ਵਾਸੀ ਸ਼ਵੇਤਾ, ਨੇਹਾ ਤੇ ਗਣੇਸ਼ ਦੇ ਰੂਪ 'ਚ ਹੋਈ ਹੈ। ਲੁਧਿਆਣਾ ਵਾਸੀ ਯਸ਼ ਦੀ ਸ਼ਿਕਾਇਤ 'ਤੇ ਪੁਲਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਲੁਧਿਆਣਾ ਦੇ ਇਸਲਾਮ ਗੰਜ ਵਾਸੀ ਯਸ਼ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਆਪਣੀ ਭੈਣ ਦੇ ਦਿਓਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਸੈਕਟਰ-25 ਸਥਿਤ ਯੂ. ਆਈ. ਈ. ਟੀ. ਕਮਿਊਨਿਟੀ ਸੈਂਟਰ 'ਚ ਗਏ ਸਨ। ਮਿਲਣੀ ਸਮੇਂ ਲਾੜੇ ਦੀ ਮਾਂ ਪਰਮਜੀਤ ਕੌਰ ਦੇ ਆਸ-ਪਾਸ 3 ਔਰਤਾਂ ਖੜ੍ਹੀਆਂ ਹੋ ਗਈਆਂ, ਜਿਨ੍ਹਾਂ ਨੇ ਲਾੜੇ ਦੀ ਮਾਂ ਨੂੰ ਘੇਰ ਕੇ ਪਰਸ 'ਚੋਂ ਨਕਦੀ ਕੱਢਣ ਦਾ ਯਤਨ ਕੀਤਾ। ਇੰਨੇ 'ਚ ਉਨ੍ਹਾਂ ਨੇ ਔਰਤਾਂ ਨੂੰ ਫੜ ਲਿਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਪਰਸ 'ਚੋਂ ਨਕਦੀ ਕੱਢਣ ਦਾ ਯਤਨ ਕਰਨ ਵਾਲੀ ਮੱਧ ਪ੍ਰਦੇਸ਼ ਵਾਸੀ ਸ਼ਵੇਤਾ, ਨੇਹਾ ਤੇ ਗਣੇਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਤਿੰਨੋਂ ਔਰਤਾਂ ਵਿਆਹਾਂ 'ਚ ਜਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੀਆਂ ਸਨ।
ਗੁਆਂਢ 'ਚ ਰਹਿੰਦੇ ਵਿਅਕਤੀਆਂ ਵੱਲੋਂ ਪਹਿਲਾਂ ਕੀਤੀ ਕੁੱਟਮਾਰ, ਫਿਰ ਘਰ 'ਚ ਲਾਈ ਅੱਗ (ਤਸਵੀਰਾਂ)
NEXT STORY