ਹੁਸ਼ਿਆਰਪੁਰ, (ਘੰੁਮਣ) ਪੰਜਾਬ ਮਜ਼ਦੂਰ ਭਲਾਈ ਬੋਰਡ ਵੱਲੋਂ ਮਜ਼ਦੂਰਾਂ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਸਕੀਮਾਂ ਦੇ ਲਾਭ ਨਾ ਦਿੱਤੇ ਜਾਣ, ਰਜਿਸਟਰੇਸ਼ਨ ਸਰਟੀਫਿਕੇਟ ਦਾ ਸਮਾਂ-ਹੱਦ ਅੰਦਰ ਨਵੀਨੀਕਰਨ ਨਾ ਕਰਨ, 2-2 ਸਾਲ ਸਮੇਂ ਦੇ ਲਾਭ ਨੂੰ ਰੋਕਣ ਅਤੇ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਦੇ ਕੰਮ ਦੀ ਸ਼ਰਤ ਦੇ ਆਧਾਰ ’ਤੇ ਵੀ ਰਜਿਸਟਰਡ ਨਾ ਕਰਨ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਲੇਬਰ ਪਾਰਟੀ ਭਾਰਤ ਜਗਾਓ ਅੰਦੋਲਨ ਦੇ ਉਪ ਪ੍ਰਧਾਨ ਸੰਜੀਵ ਕੁਮਾਰ ਅਤੇ ਮਨਜੀਤ ਸਿੰਘ ਵੱਲੋਂ ਫਗਵਾਡ਼ਾ ਰੋਡ ਸਥਿਤ ਮੇਹਟੀਆਣਾ ’ਚ ਕੀਤੇ ਗਏ ਮੁਜ਼ਾਹਰੇ ’ਚ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਬੋਰਡ ਵੱਲੋਂ ਮਜ਼ਦੂਰਾਂ ਦੇ ਬੱਚਿਆਂ ਨੂੰ ਪਡ਼੍ਹਨ ਲਈ ਵਜ਼ੀਫੇ ਦਿੱਤੇ ਜਾਂਦੇ ਹਨ। ਬੋਰਡ ਵੱਲੋਂ ਲਾਭਪਾਤਰੀਆਂ ਪਿਛਲੇ 2 ਸਾਲਾਂ ਦੇ ਸਮੇਂ ’ਚ ਕੋਈ ਲਾਭ ਨਹੀਂ ਦਿੱਤੇ ਗਏ। ਮਜ਼ਦੂਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਰਜੀਤ ਕੌਰ, ਬਲਵੀਰ ਕੌਰ, ਰਜਿੰਦਰ ਸਿੰਘ, ਮਨੋਹਰ ਲਾਲ, ਤਰਲੋਕ ਰਾਮ, ਸੁਖਵਿੰਦਰ ਕੁਮਾਰ, ਕ੍ਰਿਸ਼ਨਾ ਦੇਵੀ, ਕਮਲਜੀਤ ਕੌਰ, ਹੇਮ ਰਾਜ, ਕ੍ਰਿਸ਼ਨ ਦਿਆਲ ਆਦਿ ਹਾਜ਼ਰ ਸਨ।
ਦੂਸ਼ਿਤ ਪਾਣੀ ਪੀਣ ਲਈ ਮਜਬੂਰ ਨੇ ਦਲੀਏਵਾਲੀ ਵਾਸੀ
NEXT STORY