ਅੰਮ੍ਰਿਤਸਰ (ਅਰੁਣ) : ਇਤਿਹਾਸਕ ਨਗਰ ਛੇਹਰਟਾ 'ਚ ਨਿੱਤ ਦਿਨ ਗੋਲ਼ੀਆਂ ਚੱਲਣ ਦਾ ਮਾਮਲਾ ਹੁਣ ਆਮ ਘਟਨਾ ਦਾ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਬੀਤੀ ਰਾਤ ਜੀ. ਟੀ. ਰੋਡ ਛੇਹਰਟਾ ਦੇ ਬਾਹਰ ਲੱਗੀਆਂ ਮੀਟ ਦੀਆਂ ਰੇਹੜੀਆਂ 'ਤੇ ਇਕ ਕਾਰ ਸਵਾਰ ਨੂੰ ਬਾਹਰ ਕੱਢ ਕੇ ਹਮਲਾਵਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਦਿੱਤੀਆਂ। ਗੋਲ਼ੀਆਂ ਲੱਗਣ ਕਾਰਣ ਗੰਭੀਰ ਹੋਏ ਜ਼ਖ਼ਮੀ ਸੰਨੀ ਕੁਮਾਰ ਰਿੰਟੂ ਵਾਸੀ ਭਗਤਾਂ ਵਾਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਵੱਲੋਂ ਝਿੜਕਣ ਦੀ ਰੰਜਿਸ਼ ਕਾਰਣ ਬੀਤੀ ਰਾਤ ਉਸ ਨੂੰ ਕਾਰ 'ਚੋਂ ਬਾਹਰ ਕੱਢ ਕੇ ਮੁਲਜ਼ਮ ਅਭੀ, ਉਸਦੇ ਭਰਾ ਨੰਨੂ, ਬਿੱਟਾ, ਉਸਦੇ ਭਰਾ ਸਾਜਨ ਅਤੇ ਗੌਰੀ ਸ਼ੰਕਾ ਤੋਂ ਇਲਾਵਾ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ : ਚਰਚਿਤ ਡੇਰਾ ਪ੍ਰੇਮੀ ਕਤਲ ਕਾਂਡ 'ਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ, ਮੁਲਜ਼ਮਾਂ ਦੇ ਨੇੜੇ ਪੁੱਜੀ ਪੁਲਸ
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਸੰਬੰਧੀ ਇੰਸਪੈਕਟਰ ਰਾਜਵਿੰਦਰ ਕੌਰ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਉਸਤਾਦ-ਸ਼ਗਿਰਦ ਦੀ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਕੰਮਲ ਜਾਂਚ ਮਗਰੋਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਕੋਰੋਨਾ ਦੀ ਆਈ ਦੂਜੀ ਲਹਿਰ: 4 ਡਾਕਟਰਾਂ ਸਣੇ 161 ਦੀ ਰਿਪੋਰਟ ਆਈ ਪਾਜ਼ੇਟਿਵ
NEXT STORY