ਮਾਛੀਵਾੜਾ ਸਾਹਿਬ (ਟੱਕਰ)-ਮਾਛੀਵਾੜਾ ਦੇ ਪ੍ਰਸਿੱਧ ਕਰਿਆਨਾ ਵਪਾਰੀ ਸੁਰੇਸ਼ ਅਗਰਵਾਲ ਦੇ ਨੌਜਵਾਨ ਪੁੱਤ ਅਤੇ ਡਾ. ਸੰਜੀਵ ਅਗਰਵਾਲ ਦੇ ਭਤੀਜੇ ਡਾ. ਕਪਿਲ ਅਗਰਵਾਲ (26) ਦੀ ਲਖਨਊ (ਯੂ. ਪੀ.) ’ਚ ਸੜਕ ਹਾਦਸੇ ਵਿਚ ਮੌਤ ਹੋ ਗਈ, ਇਹ ਦੁੱਖਦਾਈ ਖ਼ਬਰ ਆਉਂਦਿਆਂ ਹੀ ਸ਼ਹਿਰ ’ਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦਾ ਹੋਣਹਾਰ ਨੌਜਵਾਨ ਕਪਿਲ ਅਗਰਵਾਲ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਨ ਉਪਰੰਤ ਲਖਨਊ ਵਿਖੇ ਐੱਮ.ਡੀ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਦੀ ਸਿੱਖਿਆ ਮੁਕੰਮਲ ਹੋਣ ’ਚ 1 ਸਾਲ ਬਾਕੀ ਸੀ।
ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਕਾਰ ਵਿਚ ਸਵਾਰ ਹੋ ਕੇ ਹਸਪਤਾਲ ਤੋਂ ਡਿਊਟੀ ਉਪਰੰਤ ਰਾਤ ਦਾ ਖਾਣਾ ਖਾਣ ਲਈ ਹੋਟਲ ’ਚ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਕਾਰ ਡਿਵਾਈਡਰਾਂ ਨਾਲ ਜਾ ਟਕਰਾਈ। ਇਸ ਹਾਦਸੇ ’ਚ ਡਾ. ਕਪਿਲ ਅਗਰਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ 4 ਹੋਰ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਤੜਕੇ ਅਗਰਵਾਲ ਪਰਿਵਾਰ ਨੂੰ ਜਦੋਂ ਲਖਨਊ ਤੋਂ ਆਪਣੇ ਹੋਣਹਾਰ ਪੁੱਤ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
ਮ੍ਰਿਤਕ ਡਾ. ਕਪਿਲ ਅਗਰਵਾਲ ਬਹੁਤ ਹੀ ਨੇਕ ਸੁਭਾਅ ਦਾ ਮਾਲਕ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਡਾ. ਕਪਿਲ ਅਗਰਵਾਲ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ, ਜਿਸ ਕਾਰਨ ਮਾਪਿਆਂ ਨੇ ਉਸ ਦੇ ਚੰਗੇ ਭਵਿੱਖ ਲਈ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਵਾਉਣ ਉਪਰੰਤ ਐੱਮ.ਡੀ. ਦੀ ਉੱਚ ਸਿੱਖਿਆ ਲਈ ਲਖਨਊ ਮੈਡੀਕਲ ਕਾਲਜ ਵਿਖੇ ਭੇਜਿਆ ਸੀ। ਡਾ. ਕਪਿਲ ਅਗਰਵਾਲ ਦੀ ਮ੍ਰਿਤਕ ਦੇਹ ਲਖਨਊ ਤੋਂ ਲਿਆਉਣ ਲਈ ਉਨ੍ਹਾਂ ਦੇ ਚਾਚਾ ਡਾ. ਸੰਜੀਵ ਅਗਰਵਾਲ ਉੱਥੇ ਪੁੱਜ ਚੁੱਕੇ ਸਨ, ਜੋ ਸਵੇਰੇ 6 ਵਜੇ ਮਾਛੀਵਾੜਾ ਵਾਪਸ ਆਉਣਗੇ। ਕੱਲ੍ਹ 17 ਅਪ੍ਰੈਲ ਨੂੰ ਸਵੇਰੇ 9 ਵਜੇ ਉਸ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਕਪਿਲ ਅਗਰਵਾਲ ਮਾਛੀਵਾੜਾ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੇਮ ਅਗਰਵਾਲ ਦਾ ਪੋਤਾ ਸੀ।
ਅੰਮ੍ਰਿਤਪਾਲ ਦਾ ਬੇਹੱਦ ਕਰੀਬੀ ਸਾਥੀ ਜੋਗਾ ਸਿੰਘ ਅਦਾਲਤ ’ਚ ਪੇਸ਼, 3 ਦਿਨਾ ਰਿਮਾਂਡ ’ਤੇ ਭੇਜਿਆ
NEXT STORY