ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਇੰਗਲੈਂਡ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨੀਂ ਇਥੋਂ ਦੇ ਨੇੜਲੇ ਪਿੰਡ ਗਿੱਦੜਪਿੰਡੀ ਦੇ ਇਕ 20 ਸਾਲਾ ਨੌਜਵਾਨ ਗੁਰਬੰਸਦੀਪ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸਿਰਫ਼ ਡੇਢ ਮਹੀਨਾ ਪਹਿਲਾਂ ਹੀ ਆਪਣੇ ਸੁਨਹਿਰੀ ਭਵਿੱਖ ਲਈ ਇੰਗਲੈਂਡ ਪੁੱਜਾ ਸੀ। ਜਾਣਕਾਰੀ ਉਸ ਦੀ ਮੌਤ ਬ੍ਰੇਨ ਡੈਮੇਜ ਹੋ ਜਾਣ ਕਾਰਨ ਹੋਈ ਹੈ।
ਗੁਰਬੰਸਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਬੰਸਦੀਪ ਸਿੰਘ 14 ਜੁਲਾਈ ਨੂੰ ਇੰਗਲੈਂਡ ਆਪਣੇ ਰਿਸ਼ਤੇਦਾਰਾਂ ਕੋਲ ਪੁੱਜਾ ਸੀ। ਉੱਥੇ ਕੁਝ ਦਿਨ ਰਹਿਣ ਤੋਂ ਬਾਅਦ ਉਹ ਇੰਗਲੈਂਡ ਦੇ ਸ਼ਹਿਰ ਬੈਕਹਮ ’ਚ ਚਲਾ ਗਿਆ, ਜਿੱਥੇ ਇਕ ਹਫ਼ਤਾ ਪਹਿਲਾਂ ਉਸ ਦਾ ਬਰੇਨ ਡੈਮੇਜ ਹੋ ਗਿਆ, ਜਿੱਥੇ ਇਲਾਜ ਲਈ ਉਸ ਨੂੰ ਬੈਕਹਮ ਦੇ ਹੀ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਪਰ ਡਾਕਟਰ ਉਸ ਨੂੰ ਬਚਾ ਨਾ ਸਕੇ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਨੌਜਵਾਨ ਗੁਰਬੰਸਦੀਪ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਤੇ ਪਿੰਡ ’ਚ ਸ਼ੋਕ ਦੀ ਲਹਿਰ ਦੋੜ ਗਈ। ਗੁਰਬੰਸਦੀਪ ਸਿੰਘ ਦੇ ਪਰਿਵਾਰ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ, ਜਿਸ ਦੇ ਸਹਾਰੇ ਇਸ ਪਰਿਵਾਰ ਦੀ ਰੋਜ਼ੀ-ਰੋਟੀ ਚੱਲ ਰਹੀ ਹੈ। ਗੁਰਬੰਸਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਤੇ ਮਾਤਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ’ਚ ਸਰਕਾਰ ਵੀ ਉਨ੍ਹਾਂ ਦੀ ਮਦਦ ਕਰੇ, ਜਦਕਿ ਲੰਦਨ ਦੇ ਸ਼ਹਿਰ ਬੈਕਹਮ ’ਚ ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਲਾਸ਼ ਨੂੰ ਪੰਜਾਬ ਭੇਜਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੁਲਸ ਨੇ 'ਫ਼ਿਲਮੀ' ਤਰੀਕੇ ਨਾਲ ਘੇਰ ਕੇ ਕਾਬੂ ਕੀਤੇ ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦੇ ਸ਼ੂਟਰ, ਵੀਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੀ ਕੁੜੀ ਨਾਲ ਹੋਈ ਹੈਵਾਨੀਅਤ ; ਅਗਵਾ ਕਰਨ ਤੋਂ ਬਾਅਦ ਦਰਿੰਦਿਆਂ ਨੇ ਕੀਤਾ ਗੈਂਗਰੇਪ
NEXT STORY