ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਜੱਸੋਮਾਜਰਾ ਵਿਖੇ ਬੀਤੀ ਰਾਤ ਵੱਡੇ ਭਰਾ ਵੱਲੋਂ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੱਡਾ ਭਰਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਹੀ ਉਹ ਲੜਦਾ ਝਗੜਦਾ ਰਹਿੰਦਾ ਸੀ। ਛੋਟਾ ਭਰਾ ਮ੍ਰਿਤਕ ਸੰਦੀਪ ਕੁਮਾਰ ਉਰਫ ਦੀਪੂ ਜਦੋਂ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ ਤਾਂ ਭਰਾ ਵੱਲੋਂ ਉਸ ਨੂੰ ਕਿਸੇ ਗੱਲ ਨੂੰ ਲੈ ਕੇ ਕਤਲ ਕਰ ਦਿੱਤਾ। ਆਖਿਰ ਵਾਰਦਾਤ ਦੀ ਕਾਰਣ ਕੀ ਰਿਹਾ, ਇਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਉਨ੍ਹਾਂ ਦਾ ਛੋਟਾ ਪੁੱਤਰ ਸੰਦੀਪ ਕੁਮਾਰ ਹੀ ਸਹਾਰਾ ਸੀ। ਪੁਲਸ ਵੱਲੋਂ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਡਿਫਾਲਟਰਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ, ਕੁਨੈਕਸ਼ਨ ਕੱਟਣਗੀਆਂ 13 ਟੀਮਾਂ
ਇਸ ਮੌਕੇ ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਅਸੀਂ ਇਸ ਨੂੰ ਉਡੀਕ ਹੀ ਰਹੇ ਸੀ ਤਾਂ ਸਾਡਾ ਵੱਡਾ ਬੇਟਾ ਨੰਗੇ ਪੈਰੀਂ ਭੱਜਾ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਅਤੇ ਸਾਨੂੰ ਬਿਲਕੁਲ ਇਸ ਗੱਲ 'ਤੇ ਯਕੀਨ ਨਹੀਂ ਹੋਇਆ ਕਿ ਉਸ ਦੀ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਸੀ, ਫਿਰ ਉਸ ਨੂੰ ਕਿਸੇ ਨੇ ਕਿਵੇਂ ਮਾਰ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਸਾਡੇ ਵੱਡੇ ਪੁੱਤ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਹ ਸ਼ਰਾਬ ਪੀਣ ਦਾ ਆਦੀ ਹੈ ਅਤੇ ਲੜਦਾ ਝਗੜਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ
ਇਸ ਮੌਕੇ ਪਿੰਡ ਜੱਸੋਮਾਜਰਾ ਦੇ ਸਰਪੰਚ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ। ਇਹ ਕਤਲ ਕਿਉਂ ਹੋਇਆ ਹੈ ਅਤੇ ਕਿਸ ਵੱਲੋਂ ਕੀਤਾ ਗਿਆ ਹੈ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਥਾਣਾ ਭਾਦਸੋਂ ਦੇ ਐੱਸਐੱਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਹੈ ਅਤੇ ਅਸੀਂ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪਾਰਟੀ ਬਦਲਣ ਦੀਆਂ ਅਫਵਾਹਾਂ ਵਿਚਾਲੇ ਚਰਨਜੀਤ ਚੰਨੀ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦੀ ਮੰਗ, ਪੜ੍ਹੋ ਕੀ ਹੈ ਕਾਰਨ
NEXT STORY