ਫਤਿਹਗੜ੍ਹ ਚੂੜੀਆਂ (ਬਿਕਰਮਜੀਤ) : ਅੱਜ ਨਜ਼ਦੀਕੀ ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਦੀ ਪਛਾਣ ਕੰਵਰਦੀਪ ਸਿੰਘ (25) ਵਾਸੀ ਤਲਵੰਡੀ ਨਾਹਰ ਵਜੋਂ ਹੋਈ ਹੋਈ ਹੈ। ਫਤਿਹਗੜ ਚੂੜੀਆਂ ਤੋਂ ਇਕ ਕਿਲੋਮੀਟਰ ਦੂਰ ਪਿੰਡ ਤਲਵੰਡੀ ਨਾਹਰ ਦਾ ਨੌਜਵਾਨ ਪਿਛਲੇ ਵੀਰਵਾਰ ਤੋਂ ਘਰੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਘਰ ਦੇ ਝਾੜੀਆਂ ’ਚੋਂ ਮਿਲੀ ਹੈ ਅਤੇ ਲਾਸ਼ ਦੇ ਨਜ਼ਦੀਕ ਤੋਂ ਸਰਿੰਜ ਵੀ ਬਰਾਮਦ ਹੋਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮ੍ਰਿਤਕ ਕੰਵਰਦੀਪ ਸਿੰਘ ਦੇ ਤਾਏ ਦੇ ਪੁੱਤ ਭਰਾ ਅਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਲੰਮੇ ਸਮੇ ਤੋਂ ਨਸ਼ਾ ਕਰਦਾ ਸੀ, ਉਹ ਪਿਛਲੇ ਵੀਰਵਾਰ ਤੋਂ ਘਰੋਂ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਕਿਸੇ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਘਰ ਕੰਪਲੈਕਸ ’ਚ ਪਈ ਹੈ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਭਰਾ ਦੀ ਗਲੀ ਸੜੀ ਲਾਸ਼ ਪਈ ਸੀ ਅਤੇ ਨਜ਼ਦੀਕ ਸਰਿੰਜ ਵੀ ਪਈ ਸੀ। ਇਸ ਮੌਕੇ ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਘਰੋਂ ਪੇਟ ਦਰਦ ਦੀ ਦਿਵਾਈ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ਸਬੰਧੀ ਐੱਸ. ਆਈ. ਸੁਖਵਿੰਦਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੰਵਰਦੀਪ ਸਿੰਘ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਈ ਹੈ ਅਤੇ ਲਾਸ਼ ਨੂੰ ਕਬਜੇ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਟਰੱਕ ਨਾਲ ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗ, ਜਿਊਂਦਾ ਸੜਿਆ ਨੌਜਵਾਨ
NEXT STORY