ਝਬਾਲ (ਨਰਿੰਦਰ) : ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਸ ਨੂੰ ਨਸ਼ਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਦੂਜੇ ਪਾਸੇ ਸਰਹੱਦੀ ਇਲਾਕੇ ਵਿਚ ਇਹ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਹ ਨਸ਼ਿਆਂ ਦਾ ਦੈਤ ਨਿੱਤ ਨੌਜਵਾਨਾਂ ਨੂੰ ਨਿਗਲੀ ਜਾ ਰਿਹਾ। ਇਸ ਦੀ ਉਦਾਹਰਣ ਅੱਜ ਥਾਣਾ ਝਬਾਲ ਦੇ ਪਿੰਡ ਕੋਟ ਸਿਵਿਆਂ 'ਚ ਦੇਖਣ ਨੂੰ ਮਿਲੀ ਜਿੱਥੇ ਇਕ 28 ਸਾਲਾਂ ਨੌਜਵਾਨ ਜੋ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਦੀ ਨਸ਼ੀਲਾ ਟੀਕਾ ਲਗਾਉਣ ਕਾਰਣ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਪੁੱਤਰ ਖਜ਼ਾਨ ਸਿੰਘ ਨੇ ਦੱਸਿਆ ਕਿ ਉਸਦੇ ਇਕ ਪੁੱਤਰ ਦੀ ਪਹਿਲਾਂ ਹੀ ਕੈਂਸਰ ਦੀ ਬਿਮਾਰੀ ਕਾਰਣ ਮੌਤ ਹੋਣ ਤੋਂ ਬਾਅਦ ਹਰਜੀਤ ਸਿੰਘ ਜਿਸ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ, ਪ੍ਰੰਤੂ ਅਜੇ ਕੋਈ ਬੱਚਾ ਨਹੀਂ ਸੀ ਹੋਇਆ ਮੇਰੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਜੋ ਕਿ ਪਿਛਲੇ ਤਿੰਨ ਸਾਲ ਤੋਂ ਨਸ਼ੇ ਕਰ ਰਿਹਾ ਸੀ।
ਹਰਜੀਤ ਸਿੰਘ ਕੱਲ ਦੁਪਿਹਰ ਦਾ ਘਰੋਂ ਗਿਆ ਵਾਪਸ ਨਹੀਂ ਆਇਆ, ਅਸੀਂ ਉਸ ਨੂੰ ਲੱਭ ਰਹੇ ਸੀ ਕਿ ਕਿਸੇ ਦਾ ਫੋਨ ਆਇਆ ਕਿ ਤੁਹਾਡਾ ਲੜਕਾ ਨਹਿਰ ਕੰਢੇ ਡਿੱਗਿਆ ਪਿਆ ਹੈ ਜਦੋਂ ਅਸੀ ਜਾ ਕੇ ਵੇਖਿਆ ਤਾ ਉਨ੍ਹਾਂ ਦਾ ਲੜਕਾ ਹਰਜੀਤ ਸਿੰਘ ਮਰਿਆ ਪਿਆ ਸੀ ਤੇ ਨੇੜੇ ਸਰਿੰਜਾਂ ਤੇ ਪਰਨਾ ਅਤੇ ਪਾਣੀ ਪਿਆ ਸੀ। ਇਸ ਸਮੇਂ ਪਿੰਡ ਦੇ ਮੋਹਤਬਰਾਂ ਵਿਅਕਤੀਆਂ ਦੀ ਹਾਜ਼ਰੀ ਵਿਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਕੇਵਲ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਜਿਥੋਂ ਸਾਡਾ ਮੁੰਡਾ ਨਸ਼ਾ ਖਰੀਦਦਾ ਸੀ ਬਾਰੇ ਝਬਾਲ ਪੁਲਸ ਦੇ ਮੁਖੀ ਨੂੰ ਜਾ ਕੇ ਦੱਸਿਆ, ਪ੍ਰੰਤੂ ਉਸ ਨੇ ਸਾਡੀ ਕੋਈ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਆਸਪਾਸ ਪਿੰਡਾਂ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਜਿਨ੍ਹਾਂ ਨੂੰ ਪੁਲਸ ਦਾ ਕੋਈ ਡਰ ਨਹੀਂ। ਇਸ ਕਰਕੇ ਸਾਡੇ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਫਸ ਕੇ ਮਰ ਰਹੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਮੋਹਤਬਰਾਂ ਵਿਅਕਤੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਲੋਕਾਂ ਦੇ ਖਾਲੀ ਹੋ ਰਹੇ ਘਰਾਂ ਨੂੰ ਬਚਾਇਆ ਜਾਵੇ।
ਦੋਸ਼ੀਆਂ ਖ਼ਿਲਾਫ ਹੋਵੇਗੀ ਕਾਨੂੰਨੀ ਕਾਰਵਾਈ : ਡੀ. ਐੱਸ. ਪੀ
ਇਸ ਸਬੰਧੀ ਜਦੋਂ ਡੀ. ਐੱਸ. ਪੀ ਸਿੱਟੀ ਤਰਸੇਮ ਮਸੀਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਧੰਦੇ ਕਰਨ ਵਾਲਿਆਂ ਖ਼ਿਲਾਫ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਕਿਸੇ ਵੀ ਨਸ਼ੇ ਦੇ ਵਿਪਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਨੌਜਵਾਨ ਨਸ਼ੇ ਕਾਰਣ ਮਰਿਆ ਹੈ, ਉਸ ਦੇ ਪਰਿਵਾਰ ਦੇ ਬਿਆਨਾਂ 'ਤੇ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 22 ਸਾਲਾ ਨੌਜਵਾਨ ਪੁੱਤ ਦੀ ਮੌਤ
NEXT STORY