ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਆਦਰਸ਼ ਨਗਰ ਦੇ ਵਾਸੀ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਕਰਦੇ ਵਪਾਰੀ ਸੁਰਿੰਦਰ ਕੁਮਾਰ ਦੇ ਨੌਜਵਾਨ ਪੁੱਤਰ ਹਨੀ (36) ਵਲੋਂ ਅੱਜ ਸਰਹਿੰਦ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਨੀ ਅੱਜ ਤੜਕੇ ਆਪਣੇ ਘਰ ਇੱਕ ਕਹਿ ਕੇ ਗਿਆ ਕਿ ਉਹ ਯੋਗਾ ਕਰਨ ਚੱਲਿਆ ਹੈ ਪਰ ਉਸਨੇ ਜਾ ਕੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਛਾਲ ਮਾਰ ਦਿੱਤੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲ ਨੇੜ੍ਹੇ ਖੜ੍ਹੇ ਇੱਕ ਪਰਵਾਸੀ ਮਜ਼ਦੂਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ।
ਪਰਿਵਾਰ ਵਲੋਂ ਸਵੇਰ ਤੋਂ ਹੀ ਨਹਿਰ 'ਚ ਉਸਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਬਾਅਦ ਦੁਪਹਿਰ ਮ੍ਰਿਤਕ ਹਨੀ ਦੀ ਲਾਸ਼ ਕਟਾਣੀ ਪੁਲ ਨੇੜਿਓਂ ਬਰਾਮਦ ਹੋ ਗਈ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਨੌਜਵਾਨ ਹਨੀ ਪਿਛਲੇ 4-5 ਸਾਲ ਤੋਂ ਡਿਪਰੈਸ਼ਨ ’ਚ ਰਹਿ ਰਿਹਾ ਸੀ, ਜਿਸ ਸਬੰਧੀ ਉਸਦੀ ਦਵਾਈ ਵੀ ਚੱਲਦੀ ਸੀ। ਇਸ ਕਾਰਨ ਉਸ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਮ੍ਰਿਤਕ ਹਨੀ ਦੀ ਪਤਨੀ ਨਗਰ ਕੌਂਸਲ ’ਚ ਪ੍ਰਾਈਵੇਟ ਜੌਬ ਕਰਦੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਛੱਡ ਗਿਆ ਹੈ।
ਭਾਜਪਾ ਵਲੋਂ ਸੂਬਾ ਪ੍ਰਧਾਨ ਬਦਲਣ ਮਗਰੋਂ ਐਕਸ਼ਨ 'ਚ ਕਾਂਗਰਸ ! ਹਾਈਕਮਾਂਡ ਨੇ ਸੱਦ ਲਏ ਪੰਜਾਬ ਦੇ ਲੀਡਰ
NEXT STORY