ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਬੀੜ ਤਲਾਬ ਬਸਤੀ ਨੰਬਰ-1 'ਚ ਨਹਿਰ 'ਤੇ ਇੱਕ ਦਰੱਖਤ ਨੇੜੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਸੰਦੀਪ ਗਿੱਲ ਅਤੇ ਸੰਦੀਪ ਗੋਇਲ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਸਹਾਰਾ ਨੂੰ ਸੂਚਨਾ ਮਿਲੀ ਸੀ ਕਿ ਬੀੜ ਤਲਾਬ ਬਸਤੀ ਨੰਬਰ-1 ਵਿਖੇ ਨਹਿਰ ਕਿਨਾਰੇ ਦਰਖੱਤ ਹੇਠ ਇਕ ਨੌਜਵਾਨ ਦੀ ਲਾਸ਼ ਪਈ ਹੈ।
ਸੂਚਨਾ ਮਿਲਣ 'ਤੇ ਸਦਰ ਪੁਲਸ ਅਤੇ ਸਹਾਰਾ ਵਰਕਰ ਮੌਕੇ 'ਤੇ ਪਹੁੰਚੇ। ਮ੍ਰਿਤਕ ਨੌਜਵਾਨ ਦੀ ਲਾਸ਼ ਦਰਖੱਤ ਹੇਠਾਂ ਪਈ ਸੀ। ਮ੍ਰਿਤਕ ਕੋਲੋਂ ਅਜਿਹਾ ਕੁੱਝ ਵੀ ਨਹੀਂ ਮਿਲਿਆ, ਜਿਸ ਨਾਲ ਉਸਦੀ ਪਛਾਣ ਹੋ ਸਕੇ। ਨੌਜਵਾਨ ਨੇ ਪੈਂਟ, ਕਮੀਜ਼ ਅਤੇ ਇੱਕ ਜੈਕੇਟ ਪਾਈ ਹੋਈ ਸੀ। ਮ੍ਰਿਤਕ ਦੀ ਉਮਰ ਕਰੀਬ 25 ਸਾਲ ਜਾਪਦੀ ਹੈ। ਸਹਾਰਾ ਟੀਮ ਨੇ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ, ਜਿੱਥੇ ਇਸਨੂੰ ਸੁਰੱਖਿਅਤ ਰੱਖਿਆ ਗਿਆ ਹੈ। ਲਾਸ਼ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
'ਸ਼ਹੀਦੀ ਪੰਦਰਵਾੜੇ ਕਾਰਨ ਚੋਣ ਜਿੱਤ 'ਤੇ ਸ਼ੋਰ-ਸ਼ਰਾਬੇ ਤੋਂ ਕਰੋ ਗੁਰੇਜ਼', MLA ਕੁਲਵੰਤ ਸਿੰਘ ਪੰਡੋਰੀ ਨੇ ਕੀਤੀ ਅਪੀਲ
NEXT STORY