ਜਲਾਲਾਬਾਦ (ਆਦਰਸ਼, ਜਤਿੰਦਰ) : ਪਿੰਡ ਟਿਵਾਣਾ ਕਲਾਂ ਦੇ ਨੌਜਵਾਨ ਗਗਨਦੀਪ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਟਿਵਾਣਾ ਕਲਾਂ ਭੁੰਗ ਵਾਲੀ ਟਰਾਲੀ ਭਰਨ ਦੇ ਲਈ ਜਲਾਲਾਬਾਦ ਦੇ ਅਰਾਈਆ ਵਾਲਾ ਰੋਡ ਇਕ ਸ਼ੈਲਰ ਇੰਡਸਟਰੀ ’ਚ ਗਿਆ ਹੋਇਆ ਸੀ। ਅਚਾਨਕ ਉਸ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਉਹ ਸ਼ੈਲਰ ਦੇ ਅੰਦਰ ਲੱਗੇ ਪਾਣੀ ਵਾਲੇ ਵਾਟਰ ਕੂਲਰ ਤੋਂ ਪਾਣੀ ਪੀਣ ਲੱਗਾ ਤਾਂ ਉਸ ਨੂੰ ਫਿਲਟਰ ਤੋਂ ਅਚਾਨਕ ਬਿਜਲੀ ਦਾ ਤੇਜ਼ ਕਰੰਟ ਲੱਗਣ ਦੇ ਨਾਲ ਮੌਕੇ ’ਤੇ ਮੌਤ ਹੋ ਗਈ। ਦੱਸ ਦਈਏ ਕੀ ਮ੍ਰਿਤਕ ਦਾ ਪਿਤਾ ਵੀ ਕਿਸੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੈ ਅਤੇ ਉਸ ਦੀ ਮਾਤਾ ਵੀ ਕੈਂਸਰ ਦੀ ਪੀੜਤ ਹੈ।
ਮ੍ਰਿਤਕ ਆਪਣੇ ਸਾਰੇ ਭੈਣ-ਭਰਾਵਾਂ ’ਚੋਂ ਵੱਡਾ ਸੀ। ਜਿਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ ਪਰ ਅਚਾਨਕ ਗਗਨਦੀਪ ਸਿੰਘ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਦੇ ਵਾਪਰਨ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਸਮਾਜਸੇਵੀ ਸੰਸਥਾਵਾਂ ਪਾਸੋ ਮਾਲੀ ਸਹਾਇਤਾ ਦੀ ਗੁਹਾਰ ਲਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀ. ਐੱਸ. ਪੀ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਟਿਵਾਣਾ ਕਲਾਂ ਦੇ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੀ ਇਕ ਸ਼ੈਲਰ ਇੰਡਸਟਰੀ ’ਚ ਪਾਣੀ ਵਾਲੇ ਵਾਟਰ ਕੂਲਰ ਦੇ ਫਿਲਟਰ ’ਚ ਕਰੰਟ ਆਉਣ ਨਾਲ ਮੌਤ ਹੋਈ ਹੈ। ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਦੇ ਵੱਲੋਂ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
CCPA ਦਾ ਵੱਡਾ ਐਕਸ਼ਨ , ਕੰਪਨੀਆਂ ਨੂੰ ਪਾਕਿਸਤਾਨੀ ਝੰਡੇ ਵਾਲੇ ਸਾਰੇ ਉਤਪਾਦ ਹਟਾਉਣ ਦੇ ਹੁਕਮ ਜਾਰੀ
NEXT STORY