ਬਠਿੰਡਾ (ਸੁਖਵਿੰਦਰ) : ਇੱਥੇ ਪ੍ਰਤਾਪ ਨਗਰ 'ਚ ਅੱਗ ਲੱਗਣ ਨਾਲ ਗੰਭੀਰ ਰੂਪ ਵਿਚ ਝੁਲਸਣ ਵਾਲੇ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਘਰ ਵਿਚ ਇੱਕ ਅਲਮਾਰੀ ਸਾਫ਼ ਕਰ ਰਿਹਾ ਸੀ। ਅਲਮਾਰੀ ਦੇ ਉੱਪਰ ਪਈ ਮਿੱਟੀ ਦੇ ਤੇਲ ਦੀ ਬੋਤਲ ਉਸ 'ਤੇ ਪਲਟ ਗਈ ਅਤੇ ਇੱਕ ਬਲਦੀ ਹੋਈ ਮੋਮਬੱਤੀ ਨੇ ਅੱਗ ਨੂੰ ਭੜਕਾ ਦਿੱਤਾ। ਕੁੱਝ ਸਕਿੰਟਾਂ ਵਿਚ ਹੀ, ਨੌਜਵਾਨ ਉੱਪਰ ਤੋਂ ਹੇਠਾਂ ਤੱਕ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ।
ਸੂਚਨਾ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਨੀਰਜ ਸਿੰਗਲਾ ਅਤੇ ਯਾਦਵਿੰਦਰ ਕੰਗ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਬੁੱਧਵਾਰ ਨੂੰ ਉਸਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਕੰਦਰ ਸਿੰਘ (27) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।
ਸੰਗਰੂਰ ਤੇ ਪਟਿਆਲਾ ਦੀ ਬੱਲੇ, ਬਠਿੰਡਾ ਨੇ ਵੀ ਮਾਰੀ ਬਾਜ਼ੀ
NEXT STORY