ਅੰਮ੍ਰਿਤਸਰ- ਅੰਮ੍ਰਿਤਸਰ ਦੇ ਇਕ ਪੁਲਸ ਥਾਣੇ 'ਚ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਨੌਜਵਾਨ ਨੂੰ ਰਾਤ ਵੇਲੇ ਉਸਦੇ ਘਰੋਂ ਚੁੱਕ ਕੇ ਲੈ ਗਈ ਸੀ, ਪਰ ਪਰਿਵਾਰ ਨੂੰ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਹਰਮਨ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਕਿਲਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ
ਹਰਮਨ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਵਾਲੇ ਉਸਦੇ ਬੇਟੇ ਨੂੰ ਰਾਤ ਨੂੰ ਚੁੱਕ ਕੇ ਲੈ ਗਏ ਸਨ, ਕਿਉਂਕਿ ਪਿੰਡ ਵਿੱਚ ਕੋਈ ਲੜਾਈ-ਝਗੜਾ ਹੋਇਆ ਸੀ, ਪਰ ਉਸ ਨੇ ਪੁੱਤ ਨੂੰ ਪੁਲਸ ਲੈ ਗਈ ਹਾਲਾਂਕਿ ਹਰਮਨ ਕੋਲੋਂ ਕੋਈ ਗਲਤ ਚੀਜ਼ ਨਹੀਂ ਮਿਲੀ ਸੀ। ਮਾਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਜਦੋਂ ਉਸਦੇ ਚਾਚੇ-ਤਾਏ ਥਾਣੇ ਆਏ ਸਨ, ਤਾਂ ਉਹ ਬਿਲਕੁਲ ਠੀਕ ਸੀ।
ਇਹ ਵੀ ਪੜ੍ਹੋ- ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
ਸਵੇਰੇ ਜਦੋਂ ਪਰਿਵਾਰ ਦੇ ਲੋਕ 6 ਵਜੇ ਨੌਜਵਾਨ ਲਈ ਚਾਹ-ਰੋਟੀ ਲੈ ਕੇ ਥਾਣੇ ਪਹੁੰਚੇ, ਤਾਂ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਬੁਖਾਰ ਹੈ ਅਤੇ ਉਸਨੂੰ ਦਵਾਈ ਦਿਵਾਉਣ ਲਈ ਲੈ ਗਏ ਹਨ। ਪਰ ਥੋੜ੍ਹੀ ਦੇਰ ਬਾਅਦ ਪਰਿਵਾਰ ਨੂੰ ਨੌਜਵਾਨ ਦੀ ਮੌਤ ਬਾਰੇ ਦੱਸਿਆ ਗਿਆ। ਮਾਂ ਬਲਵਿੰਦਰ ਕੌਰ ਨੇ ਰੋਂਦਿਆਂ ਹੋਇਆਂ ਦੋਸ਼ ਲਾਇਆ, "ਮੇਰੇ ਬੱਚੇ ਨੂੰ ਪੁਲਸ ਵਾਲਿਆਂ ਨੇ ਕੁੱਟ-ਕੁੱਟ ਮਾਰਿਆ"। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸਦਾ ਬੇਟਾ ਕੋਈ ਨਸ਼ਾ ਵੀ ਨਹੀਂ ਕਰਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਾਲੇ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਹਾਈਵੇਅ ਜਾਮ ਕਰ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਨੌਜਵਾਨ ਦੀ ਮੌਤ ਥਾਣੇ ਵਿੱਚ ਕੁੱਟਮਾਰ ਕਾਰਨ ਹੋਈ ਹੈ ਅਤੇ ਉਨ੍ਹਾਂ ਨੇ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਜਾਣਕਾਰੀ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨ ਨੂੰ ਦੇਖਦੇ ਹੋਏ ਥਾਣੇ ਦੇ ਬਾਹਰ ਵਾਧੂ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ
ਇਸ ਮਾਮਲੇ ਵਿੱਚ, ਜੰਡਿਆਲਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੌਤ ਕਿਵੇਂ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗੇਗਾ। ਡੀਐਸਪੀ ਨੇ ਕਿਹਾ ਕਿ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਇਸ ਮਾਮਲੇ 'ਤੇ ਕੁਝ ਕਿਹਾ ਜਾ ਸਕਦਾ ਹੈ। ਥਾਣੇ ਦੀ ਪੁਲਸ ਇਸ ਬਾਰੇ ਕੁਝ ਕਹਿਣ ਤੋਂ ਬਚ ਰਹੀ ਹੈ।
ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ
NEXT STORY