ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਦੇ 2 ਨੌਜਵਾਨ ਵਿਦਿਆਰਥੀ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਮਾਪੇ ਬੇਹੱਦ ਚਿੰਤਤ ਦਿਖਾਈ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਵਾਸੀ ਵਰੁਣ ਚੌਧਰੀ ਤੇ ਉਤਕਰਸ਼ ਸ਼ਰਮਾ ਲੰਘੀ 19 ਅਗਸਤ ਨੂੰ ਸਵੇਰੇ ਕਾਲਜ ਵਿਖੇ ਪੜ੍ਹਨ ਲਈ ਗਏ। ਵਰੁਣ ਚੌਧਰੀ ਆਪਣੀ ਕਾਰ ’ਤੇ ਸਵਾਰ ਹੋ ਕੇ ਗਿਆ, ਜਦੋਂ ਕਿ ਉਤਕਰਸ਼ ਸ਼ਰਮਾ ਉਸਦਾ ਦੋਸਤ ਸੀ, ਜੋ ਉਸ ਨਾਲ ਗਿਆ। ਘਰ ਤੋਂ ਕਾਲਜ ਪੜ੍ਹਨ ਗਏ ਤਾਂ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਮੋਬਾਇਲ ਫੋਨ ਬੰਦ ਹੋ ਗਏ।
ਬਾਅਦ ਦੁਪਹਿਰ ਤੱਕ ਉਹ ਵਾਪਸ ਨਾ ਪਰਤੇ ਅਤੇ ਨਾ ਹੀ ਉਨ੍ਹਾਂ ਦੇ ਮੋਬਾਇਲ ਫੋਨ ਮਿਲੇ ਤਾਂ ਮਾਪਿਆਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ। ਮਾਪਿਆਂ ਵਲੋਂ ਜਦੋਂ ਕਾਲਜ ਜਾ ਕੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਕਾਲਜ ਪੜ੍ਹਨ ਨਹੀਂ ਆਏ। ਫਿਰ ਉਨ੍ਹਾਂ ਵਲੋਂ ਹੋਰ ਥਾਵਾਂ ’ਤੇ ਵੀ ਨੌਜਵਾਨਾਂ ਦੀ ਬਹੁਤ ਤਲਾਸ਼ ਕੀਤੀ ਗਈ ਪਰ ਜਦੋਂ ਕੋਈ ਸੁਰਾਗ ਨਾ ਲੱਗਾ ਤਾਂ ਇਸ ਸਬੰਧੀ ਮਾਛੀਵਾੜਾ ਪੁਲਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕਰਵਾਈ ਗਈ।
ਥਾਣਾ ਮੁਖੀ ਚਰਨਜੀਤ ਸਿੰਘ ਵਲੋਂ ਦੋਵਾਂ ਨੌਜਵਾਨਾਂ ਦੀਆਂ ਮੋਬਾਇਲ ਲੋਕੇਸ਼ਨਾਂ ਅਤੇ ਡੀਟੇਲ ਮੰਗਵਾਈ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਪਤਾ ਲੱਗਾ। ਅੱਜ ਦੂਜੇ ਦਿਨ ਵੀ ਜਦੋਂ ਦੋਵੇਂ ਨੌਜਵਾਨਾਂ ਅਤੇ ਉਨ੍ਹਾਂ ਕੋਲ ਮੌਜੂਦ ਕਾਰ ਬਾਰੇ ਕੋਈ ਸੁਰਾਗ ਨਾ ਮਿਲਿਆ ਤਾਂ ਮਾਪਿਆਂ ਦੀ ਚਿੰਤਾ ਹੋਰ ਵਧ ਗਈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਜਲਦ ਤੋਂ ਜਲਦ ਤਲਾਸ਼ ਕੀਤੀ ਜਾਵੇ।
ਗੁਰੂਹਰਸਹਾਏ ਦੇ ਪਿੰਡ 'ਚ ਚੱਲੀ ਗੋਲੀ, ਵਿਅਕਤੀ ਹੋਇਆ ਗੰਭੀਰ ਜ਼ਖਮੀ
NEXT STORY