ਮਜੀਠਾ/ਜੈਂਤੀਪਰ (ਰਾਜਬੀਰ/ਬਲਜੀਤ) - ਵਿਧਾਨ ਸਭਾ ਹਲਕਾ ਮਜੀਠਾ ਦੇ 3 ਪਿੰਡਾਂ ਵਿਚ ਦੇਰ ਸ਼ਾਮ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਿੰਡ ਭੰਗਾਲੀ ਦੇ 3, ਮਰੜੀ ਕਲਾਂ 3 ਤੇ ਥਰੀਏਵਾਲ 2 ਦੇ ਨੌਜਵਾਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮਜੀਠਾ ਪੁਲਸ ਸਟੇਸ਼ਨ ਅਧੀਨ ਆਉਂਦੀ ਚੌਕੀ ਭੰਗਾਲੀ ਕਲਾਂ ਦੇ ਬਿਲਕੁੱਲ ਨਜ਼ਦੀਕ ਇਹ ਘਟਨਾ ਵਾਪਰੀ। ਪਤਾ ਲੱਗਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।
15 ਘੰਟੇ ਤਕ ਲੇਟ ਰਹੀਆਂ ਰੀ-ਸ਼ੈਡਿਊਲ ਟ੍ਰੇਨਾਂ, ਯਾਤਰੀਆਂ ਨੂੰ ਕਰਨੀ ਪੈ ਰਹੀ ਲੰਮੀ ਉਡੀਕ
NEXT STORY