ਮੋਹਾਲੀ (ਨਿਆਮੀਆਂ) : ਜਿਨ੍ਹਾਂ ਵਿਦਿਆਰਥੀਆਂ ਨੂੰ ਪੇਪਰ ਦੇਣ ਤੋਂ ਬਾਅਦ ਆਪਣੇ ਸਰਟੀਫਿਕੇਟ ਵਿਚ ਗਲਤੀ ਜਾਂ ਫਿਰ ਸਿੱਖਿਆ ਨਾਲ ਜੁੜੇ ਹੋਰ ਕਿਸੇ ਕੰਮ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧੱਕੇ ਖਾਣੇ ਪੈਂਦੇ ਸਨ, ਉਨ੍ਹਾਂ ਨੂੰ ਹੁਣ ਇਨ੍ਹਾਂ ਧੱਕਿਆਂ ਤੋਂ ਛੁਟਕਾਰਾ ਮਿਲ ਗਿਆ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਉਨ੍ਹਾਂ ਨੂੰ ਜੁੜੀ ਹਰੇਕ ਜਾਣਕਾਰੀ ਫੋਨ 'ਤੇ ਹੀ ਮਿਲ ਸਕੇਗੀ। ਇੰਨਾ ਹੀ ਨਹੀਂ ਉਹ ਆਪਣੀ ਐਪਲੀਕੇਸ਼ਨ ਦਾ ਆਨਲਾਈਨ ਸਟੇਟਸ ਤਕ ਵੇਖ ਸਕਣਗੇ। ਇਸ ਲਈ ਬੋਰਡ ਨੇ ਇਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ ਉਸ ਦੇ ਨਾਲ ਹੀ ਆਪਣੀ ਵੈਬਸਾਈਟ 'ਤੇ ਇਕ ਸਪੈਸ਼ਲ ਲਿੰਕ ਵੀ ਤਿਆਰ ਕੀਤਾ ਹੈ। ਇਸ ਆਨਲਾਈਨ ਸਹੂਲਤ ਨਾਲ ਹੁਣ ਵਿਦਿਆਰਥੀਆਂ ਨੂੰ ਇਕ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਉਹ ਆਪਣੇ ਸਰਟੀਫਿਕੇਟਾਂ ਦੀਆਂ ਗਲਤੀਆਂ ਆਸਾਨੀ ਨਾਲ ਆਨਲਾਈਨ ਠੀਕ ਕਰਵਾ ਸਕਦੇ ਹਨ।
ਖੁਦ ਨੂੰ ਇੰਟਰਨੈਸ਼ਨਲ ਬੋਰਡ ਦੀ ਸ਼੍ਰੇਣੀ ਵਿਚ ਲਿਆਉਣ ਦੀ ਤਿਆਰੀ
ਪੰਜਾਬ ਸਕੂਲ ਸਿੱਖਿਆ ਬੋਰਡ ਖੁਦ ਨੂੰ ਇੰਟਰਨੈਸ਼ਨਲ ਬੋਰਡ ਦੀ ਸ਼੍ਰੇਣੀ ਵਿਚ ਲਿਆਉਣ ਵਿਚ ਪੂਰੀ ਤਰ੍ਹਾਂ ਨਾਲ ਜੁਟ ਗਿਆ ਹੈ। ਉਥੇ ਹੀ ਬੋਰਡ ਵਲੋਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ, ਦਰੁਸਤੀ, ਟਰਾਂਸਕ੍ਰਿਪਟ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧੀ ਪੁੱਛ-ਗਿੱਛ ਲਈ 0172-5227423 ਨੰਬਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਖੇਤਰੀ ਦਫਤਰ ਵਿਚ ਡੁਪਲੀਕੇਟ ਸਰਟੀਫਿਕੇਟ ਲੈਣ ਜਾਂ ਸੋਧ ਕਰਵਾਉਣ ਲਈ ਜਮ੍ਹਾ ਕਰਵਾਈ ਗਈ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਨ ਲਈ ਲੋਕਾਂ ਨੂੰ ਬੋਰਡ ਦੀ ਵੈਬਸਾਈਟ 'ਤੇ ਲਾਗ ਇਨ ਕਰਨ 'ਤੇ ਉਥੇ ਇਸ ਸਬੰਧੀ ਲਿਖਿਆ ਹੋਇਆ ਇਕ ਲਿੰਕ ਦਿੱਤਾ ਹੋਵੇਗਾ । ਉਸ 'ਤੇ ਕਲਿੱਕ ਕਰਨ 'ਤੇ ਪੂਰੀ ਜਾਣਕਾਰੀ ਮਿਲ ਜਾਵੇਗੀ ਜਿਸ ਨਾਲ ਲੋਕਾਂ ਨੂੰ ਹੁਣ ਪਹਿਲਾਂ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।
ਸੜਕ ਹਾਦਸੇ ਵਿਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
NEXT STORY