ਐਂਟਰਟੇਨਮੈਂਟ ਡੈਸਕ - ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਗਾਇਕ ਤਰਸੇਮ ਜੱਸੜ ਦੀ ਆਉਣ ਵਾਲੀ ਨਵੀਂ ਫਿਲਮ 'ਦਸਤਾਰ' ਵੀ ਦਿਲਜੀਤ ਦੀ ਫਿਲਮ 'ਸਤਲੁਜ' ਵਾਂਗ ਸੈਂਸਰ ਬੋਰਡ ਦੇ ਘੇਰੇ ਵਿੱਚ ਆ ਗਈ ਹੈ। ਇਸ ਫਿਲਮ ਦੀ ਰਿਲੀਜ਼ ਤਰੀਕ 17 ਜੁਲਾਈ ਤੈਅ ਕੀਤੀ ਗਈ ਹੈ ਅਤੇ ਇਸ ਦੀ ਰਿਲੀਜ਼ ਨੂੰ ਸਿਰਫ ਹੁਣ 2 ਹੀ ਦਿਨ ਬਚੇ ਹਨ। ਹਾਲਾਂਕਿ ਇਸੇ ਦਰਮਿਆਨ ਇਹ ਖਬਰ ਸਾਹਮਣੇ ਆਈ ਹੈ, ਕਿ ਫਿਲਮ 'ਦਸਤਾਰ' ਨੂੰ ਵੀ ਸੈਂਸਰ ਬੋਰਡ ਵੱਲੋਂ ਅਜੇ ਤੱਕ ਕਲੀਅਰੈਂਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਫਿਲਮ ਦਾ ਰਿਵਿਊ ਅਜੇ ਵੀ ਪੈਂਡਿੰਗ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਦੇ ਬੰਗਲੇ 'ਮੰਨਤ' ਨੂੰ ਲੈ ਕੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਵਿਰੋਧੀਆਂ ਨੂੰ ਲੱਗਿਆ ਝਟਕਾ
ਦੱਸ ਦੇਈਏ ਕਿ ਫਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਪਿਤਾ ਦੇ ਕਿਰਦਾਰ ਵਿੱਚ ਅਤੇ ਸਰਬਜੀਤ ਚੀਮਾ ਵੱਡੇ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕੁੱਲ ਪੰਜ ਗੀਤ ਹਨ, ਜਿਨ੍ਹਾਂ ਵਿੱਚੋਂ ਤਿੰਨ ਫਿਲਮ ਦੇ ਅੰਦਰ ਚੱਲਣਗੇ ਅਤੇ ਦੋ ਪ੍ਰਮੋਸ਼ਨਲ ਹਨ। ਇਨ੍ਹਾਂ ਗੀਤਾਂ ਨੂੰ ਕਮਲ ਖਾਨ, ਸ਼ੈਰੀ ਮਾਨ, ਜੋਰਡਨ ਸੰਧੂ ਅਤੇ ਹਿੰਮਤ ਸੰਧੂ ਵਰਗੇ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ ਹੱਕੇ-ਬੱਕੇ ਰਹਿ ਗਏ ਫੈਨਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫਿਲਮ 'ਇਸ਼ਕਨਾਮਾ' ਦਾ ਟ੍ਰੇਲਰ ਰਿਲੀਜ਼
NEXT STORY