ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਸ਼ਰਾਬ ਦਾ ਠੇਕਾ ਖੋਲ੍ਹ ਕੇ ਸ਼ਰਾਬ ਵੇਚਣ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਯਾਦਗਾਰੀ ਗੇਟ ਸੰਗਰੂਰ ਮੌਜੂਦ ਸੀ ਤਾਂ ਇਕ ਸ਼ਰਾਬ ਦਾ ਠੇਕਾ ਖੁੱਲ੍ਹਾ ਦਿਖਾਈ ਦਿੱਤਾ, ਜਿਸ ਵਿਚ ਇਕ ਵਿਅਕਤੀ ਸ਼ਰਾਬ ਵੇਚਣ ਲਈ ਬੈਠਾ ਸੀ। ਸ਼ਰਾਬ ਦਾ ਠੇਕਾ ਖੋਲ੍ਹ ਕੇ ਉਸ ਵਲੋਂ ਡੀ.ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਸ਼ਿਵ ਸਿੰਘ ਹਾਲ ਆਬਾਦ ਸੰਗਰੂਰ ਵਜੋਂ ਹੋਈ।
ਜੇਲ 'ਚ ਛੱਡੇ 36 ਕੈਦੀਆਂ ਨੂੰ ਵਾਹਨਾਂ ਦਾ ਪ੍ਰਬੰਧ ਕਰਕੇ ਪਹੁੰਚਾਇਆ ਘਰੋ ਘਰੀਂ
NEXT STORY