ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਜਮਹੂਰੀ ਅਧਿਕਾਰ ਸਭਾ ਦੀ ਬਰਨਾਲਾ ਜ਼ਿਲਾ ਇਕਾਈ 8 ਦਸੰਬਰ ਨੂੰ ਤਰਕਸ਼ੀਲ ਭਵਨ ਵਿਖੇ 10.30 ਵਜੇ ਸਵੇਰੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕਰਵਾ ਰਹੀ ਹੈ, ਜਿਸ ਵਿਚ ਉੱਘੇ ਜਮਹੂਰੀ ਕਾਰਕੁੰਨ ਐਡਵੋਕੇਟ ਪੰਕਜ ਤਿਆਗੀ ‘ਅਜੋਕੀਆਂ ਭਾਰਤੀ ਹਾਲਤਾਂ ਅਤੇ ਮਨੁੱਖੀ ਅਧਿਕਾਰ’ ਵਿਸ਼ੇ ’ਤੇ ਗੱਲਬਾਤ ਕਰਨਗੇ। ਜ਼ਿਲਾ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂਅ ਜਾਰੀ ਕਰਦਿਆਂ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਸਕੱਤਰ ਸੋਹਣ ਸਿੰਘ ਮਾਝੀ ਅਤੇ ਪ੍ਰੈੱਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਕਿਹਾ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਮਨੁੱਖੀ ਜ਼ਿੰਦਗੀ ਲਈ ਲੋਡ਼ੀਂਦੇ ਮੂਲੋਂ ਹੀ ਮੁੱਢਲੇ ਅਧਿਕਾਰਾਂ ਦੇ ਵੱਡੇ ਪੱਧਰ ’ਤੇ ਹੋਏ ਨੰਗੇ-ਚਿੱਟੇ ਘਾਣ ਨੇ ਵਿਸ਼ਵ ਭਾਈਚਾਰੇ ਨੂੰ ਮਨੁੱਖੀ ਅਧਿਕਾਰਾਂ ਬਾਰੇ ਸੋਚਣ/ਵਿਚਾਰਨ ਲਈ ਮਜ਼ਬੂਰ ਕੀਤਾ, ਜਿਸ ਕਾਰਨ ਯੂ. ਐੱਨ. ਓ. ਨੇ 1948 ’ਚ ‘ਮਨੁੱਖੀ ਅਧਿਕਾਰਾਂ ਦਾ ਆਲਮੀ ਐਲਾਨਨਾਮਾ’ ਜਾਰੀ ਕੀਤਾ ਪਰ ਅੱਜ ਸਾਡੇ ਮੁਲਕ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ ਐਲਾਨਨਾਮੇ ’ਚ ਦਰਜ ਮਨੁੱਖੀ ਅਧਿਕਾਰਾਂ ਅਤੇ ਸਾਡੇ ਸੰਵਿਧਾਨ ਦਰਜ ਸ਼ਹਿਰੀ ਆਜ਼ਾਦੀਆਂ ਅਤੇ ਜਮਹੂਰੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ। ਲੋਕਾਂ ਦੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਉਪਰ ਨਿੱਤ ਨਵੇਂ ਹਮਲੇ ਹੋ ਰਹੇ ਹਨ ਅਤੇ ਦੇਸ਼ ਦੀ ਸਰਕਾਰ ਵਿਰੁੱਧ ਬੋਲਣ ਵਾਲਿਆਂ ਨੂੰ ਦੇਸ਼-ਧਰੋਹੀ ਗਰਦਾਨਿਆਂ ਜਾ ਰਿਹਾ ਹੈ। ਇਸ ਮੌਕੇ ਬਿੱਕਰ ਸਿੰਘ ਅੌਲਖ, ਪਰਮਜੀਤ ਕੌਰ ਜੋਧਪੁਰ, ਹਰਚਰਨ ਸਿੰਘ ਪੱਤੀ, ਮਾਸਟਰ ਗੁਲਵੰਤ ਸਿੰਘ, ਵਰਿੰਦਰ ਦੀਵਾਨਾ, ਅਮਿਤ ਮਿੱਤਰ, ਜਗਜੀਤ ਸਿੰਘ ਢਿੱਲਵਾਂ, ਬਲਵੰਤ ਸਿੰਘ ਉਪਲੀ ਅਤੇ ਪਿਛੌਰਾ ਸਿੰਘ ਹਾਜ਼ਰ ਸਨ।
ਬੱਚਿਅਾਂ ਨੂੰ ਪੋਲੀਗਨ ਬਾਰੇ ਦੱਸਿਆ
NEXT STORY