ਮੁੰਬਈ (ਵਾਰਤਾ)– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) -2023 ਦੇ ਅਧਿਕਾਰਤ ਟੀ. ਵੀ. ਪ੍ਰਸਾਰਕ ਸਟਾਰ ਸਪੋਰਟਸ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਉਪਭੋਗਤਾਵਾਂ ਦੀ ਗਿਣਤੀ ’ਚ ਭਾਰੀ ਵਾਧਾ ਦਰਜ ਕੀਤਾ। ਡਿਜ਼ਨੀ ਸਟਾਰ ਵਲੋਂ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਗੁਜਰਾਤ ਟਾਈਟਨਸ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਪਹਿਲੇ ਆਈ. ਪੀ. ਐੱਲ. ਮੈਚ ਨੂੰ 13 ਕਰੋੜ ਦਰਸ਼ਕਾਂ ਨੇ ਦੇਖਿਆ।
ਟੂਰਨਾਮੈਂਟ ਦੇ ਪਹਿਲੇ ਦਿਨ ਦਾ ਵਾਚ ਟਾਈਮ (ਕੁਲ ਪ੍ਰਸਾਰਣ ਸਮਾਂ) 8.7 ਅਰਬ ਮਿੰਟ ਰਿਹਾ, ਜਿਹੜਾ ਪਿਛਲੇ ਸਾਲ ਦੀ ਤੁਲਨਾ ’ਚ 47 ਫ਼ੀਸਦੀ ਵੱਧ ਹੈ। ਪ੍ਰਸਾਰਕ ਨੇ ਪਿਛਲੇ ਆਈ. ਪੀ. ਐੱਲ. ਸੈਸ਼ਨ ਦੀ ਤੁਲਨਾ ’ਚ ਟੀ. ਵੀ. ਰੇਟਿੰਗ ਵਿਚ ਵੀ 29 ਫ਼ੀਸਦੀ ਦਾ ਵਾਧਾ ਦਰਜ ਕੀਤਾ। ਡਿਜ਼ਨੀ ਸਟਾਰ ਸਪੋਰਟਸ ਦੇ ਮੁਖੀ ਸੰਜੋਗ ਗੁਪਤਾ ਨੇ ਕਿਹਾ ਕਿ ਅਸੀਂ ਦੇਸ਼ ਭਰ ਦੇ ਪ੍ਰਸ਼ੰਸਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਖੁਸ਼ ਹਾਂ। ਦੇਖਣ ਦੇ ਸਮੇਂ ਵਿੱਚ ਭਾਰੀ ਵਾਧਾ ਸਾਡੀ ਮੁਹਿੰਮ ਦੀ ਸਫ਼ਲਤਾ ਦਾ ਪ੍ਰਮਾਣ ਹੈ। ਇਹ ਵਿਸ਼ਵ ਵਿੱਚ ਪ੍ਰੀਮੀਅਰ ਕ੍ਰਿਕਟ ਟੂਰਨਾਮੈਂਟ ਦੇ ਰੂਪ ਵਿਚ ਆਈ.ਪੀ.ਐੱਲ. ਦੀ ਪ੍ਰਸਿੱਧੀ ਦਾ ਵੀ ਪ੍ਰਮਾਣ ਹੈ। ਅਸੀਂ ਕਹਾਣੀ ਸੁਣਾਉਣ ਦੀ ਸ਼ਕਤੀ, ਸਰਵੋਤਮ ਕਵਰੇਜ ਅਤੇ ਵੱਡੇ ਪੈਮਾਨੇ 'ਤੇ ਕਸਟਮਾਈਜ਼ੇਸ਼ਨ ਜ਼ਰੀਏ ਪ੍ਰਸ਼ੰਸਕਾਂ ਦੀ ਸੇਵਾ ਕਰਨ ਲਈ ਆਪਣੇ ਯਤਨ ਜਾਰੀ ਰੱਖਾਂਗੇ।
IPL 2023: ਮੋਇਨ ਦੀ 'ਫ਼ਿਰਕੀ' ਨੇ ਪਲਟਿਆ ਪਾਸਾ, ਚੇਨਈ ਨੇ ਲਖਨਊ ਨੂੰ ਹਰਾਇਆ
NEXT STORY