ਸਪੋਰਟਸ ਡੈਸਕ- ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜੋਹਾਨਸਬਰਗ ਦੇ ਨਿਊ ਵਾਂਡਰਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕੀ ਟੀਮ ਨੇ 27.3 ਓਵਰਾਂ 'ਚ ਆਲ ਆਊਟ ਹੋ ਕੇ 116 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 117 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੀਜ਼ਾ ਹੈਨਡ੍ਰਿਕਸ ਬਿਨਾ ਖਾਤਾ ਖੋਲੇ ਅਰਸ਼ਦੀਪ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਰਾਸੀ ਵੈਨ ਡੇਰ ਡੁਸੇਨ ਦੇ ਆਊਟ ਹੋਣ ਨਾਲ ਲੱਗਾ। ਡੁਸੇਨ ਵੀ ਬਿਨਾ ਖਾਤਾ ਖੋਲੇ ਅਰਸ਼ਦੀਪ ਦਾ ਸ਼ਿਕਾਰ ਬਣਿਆ।
ਇਹ ਵੀ ਪੜ੍ਹੋ : ਓਡਿਸ਼ਾ ਮਾਸਟਰਸ : ਆਯੁਸ਼ ਤੇ ਸਤੀਸ਼ ਵਿਚਾਲੇ ਹੋਵੇਗਾ ਪੁਰਸ਼ ਸਿੰਗਲਜ਼ ਦਾ ਖਿਤਾਬੀ ਮੁਕਾਬਲਾ
ਦੱਖਣੀ ਅਫਰੀਕਾ ਦੀ ਤੀਜੀ ਵਿਕਟ ਟੋਨੀ ਡੇ ਜ਼ੋਰਜ਼ੀ ਦੇ ਆਊਟ ਹੋਣ ਨਾਲ ਲੱਗੀ। ਟੋਨੀ 28 ਦੌੜਾਂ ਬਣਾ ਅਰਸ਼ਦੀਪ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਹੈਨਰਿਕ ਕਲਾਸੇਨ ਦੇ ਤੌਰ 'ਤੇ ਡਿੱਗੀ। ਹੈਨਰਿਕ 6 ਦੌੜਾਂ ਬਣਾ ਅਰਸ਼ਦੀਪ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਏਡਨ ਮਾਰਕਰਮ ਦੇ ਆਊਟ ਹੋਣ ਨਾਲ ਲੱਗਾ। ਏਡਨ 12 ਦੌੜਾਂ ਬਣਾ ਅਵੇਸ਼ ਖਾਨ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਛੇਵੀਂ ਵਿਕਟ ਵਿਆਨ ਮੁਲਡਰ ਦੇ ਆਊਟ ਹੋਣ ਨਾਲ ਡਿੱਗੀ। ਵਿਆਨ ਬਿਨਾ ਖਾਤਾ ਖੋਲੇ ਅਵੇਸ਼ ਖਾਨ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਸਤਵੀਂ ਵਿਕਟ ਡੇਵਿਡ ਮਿਲਰ ਦੇ ਆਊਟ ਹੋਣ ਨਾਲ ਲੱਗੀ। ਮਿਲਰ 2 ਦੌੜਾਂ ਅਵੇਸ਼ ਖਾਨ ਦਾ ਸ਼ਿਕਾਰ ਬਣਿਆ। ਭਾਰਤ ਲਈ ਅਰਸ਼ਦੀਪ ਸਿੰਘ ਨੇ 5, ਅਵੇਸ਼ ਖਾਨ ਨੇ 4 ਤੇ ਕੁਲਦੀਪ ਯਾਦਵ ਨੇ 1 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਮਹਿਲਾ ਟੀਮ ਬੈਲਜੀਅਮ ਤੋਂ 1-2 ਨਾਲ ਹਾਰੀ
NEXT STORY