ਸਪੋਰਟਸ ਡੈਸਕ- ਕਾਫੀ ਸਮੇਂ ਤੋਂ ਸੰਦੇਹ ‘ਚ ਪਏ ਏਸ਼ੀਆ ਕੱਪ 2025 ਨੂੰ ਲੈ ਕੇ ਹੁਣ ਆਖ਼ਿਰਕਾਰ ਚੰਗੀ ਖ਼ਬਰ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਟੂਰਨਾਮੈਂਟ ਹੁਣ ਦੁਬਈ ਅਤੇ ਅਬੂ ਧਾਬੀ ਵਿੱਚ 5 ਸਤੰਬਰ ਤੋਂ 21 ਸਤੰਬਰ ਤੱਕ ਕਰਵਾਇਆ ਜਾਵੇਗਾ। ਖਬਰਾਂ ਮੁਤਾਬਕ, ਇਸ ਵਾਰੀ ਭਾਰਤ-ਪਾਕਿਸਤਾਨ ਸਮੇਤ ਕੁੱਲ 8 ਟੀਮਾਂ ਹਿੱਸਾ ਲੈਣਗੀਆਂ।
ਭਾਵੇਂ BCCI, ACC ਜਾਂ ICC ਵਲੋਂ ਅਜੇ ਤਕ ਕੋਈ ਆਧਿਕਾਰਿਕ ਐਲਾਨ ਨਹੀਂ ਹੋਇਆ, ਪਰ ਰਿਪੋਰਟਾਂ ਕਹਿ ਰਹੀਆਂ ਹਨ ਕਿ ਭਾਰਤੀ ਟੀਮ ਵੀ ਟੂਰਨਾਮੈਂਟ 'ਚ ਖੇਡੇਗੀ। ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ, UAE ਅਤੇ ਹਾਂਗਕਾਂਗ — ਇਹ 8 ਟੀਮਾਂ ਟੂਰਨਾਮੈਂਟ 'ਚ ਸ਼ਾਮਲ ਹੋਣਗੀਆਂ। ਯਾਦ ਰਹੇ ਕਿ ਆਖ਼ਰੀ ਵਾਰ ਏਸ਼ੀਆ ਕੱਪ 2023 'ਚ ਖੇਡਿਆ ਗਿਆ ਸੀ ਜੋ ਕਿ ODI ਫਾਰਮੈਟ 'ਚ ਸੀ, ਜਿਸਦਾ ਫਾਈਨਲ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ।
ਇਸ ਵਾਰੀ ਟੂਰਨਾਮੈਂਟ ਟੀ20 ਫਾਰਮੈਟ 'ਚ ਹੋਵੇਗਾ ਅਤੇ ਇਹ ਪਹਿਲੀ ਵਾਰ ਹੋਵੇਗਾ ਕਿ 8 ਟੀਮਾਂ ਹਿੱਸਾ ਲੈਣਗੀਆਂ। ਭਾਵੇਂ ਇੰਡੀਅਨ ਟੀਮ ਦੀ ਸ਼ਮੂਲੀਅਤ ਦੀ ਪੁਸ਼ਟੀ ਹੋ ਗਈ ਹੈ, ਪਰ ਇਹ ਸਾਫ਼ ਨਹੀਂ ਕਿ ਭਾਰਤ-ਪਾਕਿਸਤਾਨ ਮੈਚ ਹੋਵੇਗਾ ਜਾਂ ਨਹੀਂ, ਕਿਉਂਕਿ ਅਜੇ ਤਕ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ। ਵਿਸ਼ਵ ਚੈਂਪਿਅਨਸ਼ਿਪ ਆਫ ਲੈਜੈਂਡਜ਼ 2025 ਵਿੱਚ ਵੀ ਭਾਰਤ-ਪਾਕਿਸਤਾਨ ਮੈਚ ਰੱਖਿਆ ਗਿਆ ਸੀ, ਪਰ ਭਾਰਤੀ ਖਿਡਾਰੀਆਂ ਵਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਕਾਰਨ ਉਹ ਮੈਚ ਰੱਦ ਕਰਨਾ ਪਿਆ ਸੀ।
ਇਸ ਵਾਰੀ ਏਸ਼ੀਆ ਕੱਪ ਤੋਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਜਿਵੇਂ ਸੀਨੀਅਰ ਖਿਡਾਰੀ ਦੂਰ ਰਹਿਣਗੇ, ਕਿਉਂਕਿ ਉਨ੍ਹਾਂ ਨੇ ਟੀ20 ਫਾਰਮੈਟ ਤੋਂ ਰਿਟਾਇਰਮੈਂਟ ਲੈ ਲਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਭਾਰਤ ਤੇ ਇੰਗਲੈਂਡ ਵਿਚਾਲੇ ਵਨਡੇ ਤੇ ਟੀ-20 ਸੀਰੀਜ਼ ਦਾ ਐਲਾਨ, ਸ਼ੈਡਿਊਲ ਜਾਰੀ
NEXT STORY