ਸਪੋਰਟਸ ਡੈਸਕ- ਭਾਰਤੀ ਪੁਰਸ਼ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ, ਜਿਸ 'ਚ ਟੀਮ ਇੰਡੀਆ 2-1 ਨਾਲ ਪਿੱਛੜ ਰਹੀ ਹੈ ਤੇ ਲੜੀ ਦਾ ਚੌਥਾ ਮੁਕਾਬਲਾ ਮੈਨਚੈਸਟਰ 'ਚ ਖੇਡਿਆ ਜਾ ਰਿਹਾ ਹੈ। ਇਸ ਲੜੀ ਦੌਰਾਨ ਸਿਰਫ਼ 5 ਟੈਸਟ ਮੈਚ ਹੀ ਖੇਡੇ ਜਾਣੇ ਹਨ। ਇਸੇ ਦੌਰਾਨ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਟੀਮ ਦੇ ਇੰਗਲੈਂਡ ਨਾਲ 5 ਟੀ-20 ਤੇ 3 ਵਨਡੇ ਮੁਕਾਬਲਿਆਂ ਦੀ ਸੀਰੀਜ਼ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਲੜੀ ਅਗਲੇ ਸਾਲ ਯਾਨੀ ਜੁਲਾਈ 2026 'ਚ ਖੇਡੀ ਜਾਵੇਗੀ, ਜਦੋਂ ਭਾਰਤੀ ਟੀਮ ਦੁਬਾਰਾ ਇੰਗਲੈਂਡ ਆਵੇਗੀ। ਇਸ ਲੜੀ 'ਚ ਟੀ-20 ਤੇ 3 ਵਨਡੇ ਮੁਕਾਬਲੇ ਖੇਡੇ ਜਾਣਗੇ। ਟੀ-20 ਲੜੀ ਦਾ ਪਹਿਲਾ ਮੁਕਾਬਲਾ 1 ਜੁਲਾਈ ਨੂੰ ਦੁਰਹਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਮੁਕਾਬਲਾ 4 ਜੁਲਾਈ ਨੂੰ ਮੈਨਚੈਸਟਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੀਜਾ ਟੀ-20 ਮੁਕਾਬਲਾ 7 ਜੁਲਾਈ, ਚੌਥਾ ਟੀ-20 9 ਜੁਲਾਈ ਨੂੰ ਬ੍ਰਿਸਟਲ ਤੇ 5ਵਾਂ ਤੇ ਆਖ਼ਰੀ ਟੀ-20 ਮੁਕਾਬਲਾ 11 ਜੁਲਾਈ ਨੂੰ ਸਾਊਥੈਂਪਟਨ 'ਚ ਖੇਡਿਆ ਜਾਵੇਗਾ।
ਇਸ ਤੋਂ ਬਾਅਦ ਵਨਡੇ ਲੜੀ ਦੀ ਸ਼ੁਰੂਆਤ ਬਰਮਿੰਘਮ ਵਿਖੇ ਹੋਵੇਗੀ, ਜਿੱਥੇ ਦੋਵੇਂ ਟੀਮਾਂ ਲੜੀ ਦਾ ਪਹਿਲਾ ਵਨਡੇ ਮੁਕਾਬਲਾ ਖੇਡਣਗੀਆਂ। ਇਸ ਤੋਂ ਬਾਅਦ ਦੂਜਾ ਵਨਡੇ 16 ਜੁਲਾਈ ਨੂੰ ਕਾਰਡਿਫ਼ ਤੇ ਤੀਜਾ ਤੇ ਆਖ਼ਰੀ ਵਨਡੇ ਮੁਕਾਬਲਾ ਲਾਰਡਜ਼ ਵਿਖੇ ਖੇਡਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੇਹਤਾ ਤੇ ਅਡਵਾਨੀ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ, ਚਾਵਲਾ ਬਾਹਰ
NEXT STORY