ਨਵੀਂ ਦਿੱਲੀ— ਇਨ੍ਹੀਂ ਦਿਨੀਂ ਇੰਗਲੈਂਡ 'ਚ ਆਈ.ਸੀ.ਸੀ. ਮਹਿਲਾ ਵਰਲਡ ਕੱਪ ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਮੌਜੂਦਾ ਚੈਂਪੀਅਨਸ ਆਸਟਰੇਲੀਆ ਅਤੇ ਵੈਸਟਇੰਡੀਜ਼ ਦੇ ਮੈਚ ਤੋਂ ਪਹਿਲਾਂ ਇੱਕ ਰੋਚਕ ਵਿਵਾਦ ਦੇਖਣ ਨੂੰ ਮਿਲਿਆ। ਦਰਅਸਲ ਇਹ ਵਿਵਾਦ ਟਾਸ ਦੇ ਬਾਅਦ ਪੈਦਾ ਹੋਇਆ। ਜਿਸਦੇ ਬਾਅਦ ਦੋ ਕਪਤਾਨਾਂ 'ਚ ਲੰਬੀ ਬਹਿਸ ਚੱਲੀ। ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਨੇ ਟਾਸ ਜਿੱਤਿਆ। ਉਨ੍ਹਾਂ ਨੇ ਉੱਥੇ ਮੌਜੂਦ ਮੈਚ ਰੈਫਰੀ ਡੇਵਿਡ ਜੂਕਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੀ ਗੱਲ ਕਹੀ। ਪਰ ਜਦੋਂ ਟੀ.ਵੀ. ਹੋਸਟ ਇਯਾਨ ਬਿਸ਼ਪ ਨੇ ਟੇਲਰ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ,''ਗੇਂਦਬਾਜ਼ੀ ਕਰਾਂਗੀ।''
ਆਸਟਰੇਲੀਆਈ ਕਪਤਾਨ ਹੋਈ ਨਾਰਾਜ਼
ਵੈਸਟਇੰਡੀਜ਼ ਦੀ ਕਪਤਾਨ ਟੇਲਰ ਦੇ ਇਸ ਰਵੱਈਏ ਤੋਂ ਆਸਟਰੇਲੀਆਈ ਕਪਤਾਨ ਮੈਗ ਲੈਨਿੰਗ ਬੇਚੈਨ ਹੋ ਗਈ। ਦੋਨਾਂ ਕਪਤਾਨਾਂ ਵਿਚਾਲੇ ਇਸ ਮੁੱਦੇ 'ਤੇ ਜ਼ੋਰਦਾਰ ਬਹਿਸ ਹੋਈ। ਟੇਲਰ ਆਪਣੀ ਗੱਲ 'ਤੇ ਅੜੀ ਰਹੀ ਕਿ ਉਨ੍ਹਾਂ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ। ਲੈਨਿੰਗ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਤੁਸੀਂ ਤਾਂ ਮੈਚ ਰੈਫਰੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੀ ਗੱਲ ਕਹੀ ਸੀ।
ਮੈਚ ਰੈਫਰੀ ਨੇ ਦੱਸੇ ਕ੍ਰਿਕਟ ਰੂਲਸ
ਆਖ਼ਿਰਕਾਰ ਮੈਚ ਰੈਫਰੀ ਡੇਵਿਡ ਜੂਕਸ ਨੂੰ ਇਸ ਮਾਮਲੇ 'ਚ ਦਖਲ ਦੇਣਾ ਪਿਆ। ਉਨ੍ਹਾਂ ਨੇ ਸਾਫ਼ ਕਿਹਾ ਕਿ ਕਪਤਾਨ ਨੂੰ ਆਪਣੇ ਪਹਿਲਾਂ ਵਾਲੇ ਫ਼ੈਸਲਾ 'ਤੇ ਕਾਇਮ ਰਹਿਣਾ ਹੋਵੇਗਾ। ਇਸਦੇ ਬਾਅਦ ਇਹ ਵਿਵਾਦ ਉਥੇ ਹੀ ਥੰਮ ਗਿਆ, ਇੰਡੀਜ਼ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਪਈ। ਨਿਯਮਾਂ ਦੀ ਗੱਲ ਕਰੀਏ, ਤਾਂ ਪੁਰਸ਼ ਕ੍ਰਿਕਟ ਹੋਵੇ ਜਾਂ ਮਹਿਲਾ ਕ੍ਰਿਕਟ ਦੋਨੋਂ ਲਈ ਇੱਕ ਹੀ ਨਿਯਮ ਹਨ। ਟਾਸ ਦੇ ਬਾਅਦ ਕਪਤਾਨ ਆਪਣੇ ਫੈਸਲੇ ਨੂੰ ਨਹੀਂ ਬਦਲ ਸਕਦਾ। ਉਸਨੂੰ ਆਪਣੇ ਉਸ ਫੈਸਲੇ 'ਤੇ ਬਣੇ ਰਹਿਣਾ ਹੋਵੇਗਾ, ਜੋ ਉਸਨੇ ਪਹਿਲਾਂ ਚੁਣਿਆ ਹੈ।
ਫਿਰ ਕੋਚ ਬਣਨਗੇ ਸ਼ਾਸਤਰੀ? ਗਾਂਗੁਲੀ ਬੋਲੇ- 'ਕੋਈ ਵੀ ਅਪਲਾਈ ਕਰ ਸਕਦਾ ਹੈ, ਬਾਕੀ ਅਸੀਂ ਦੇਖਾਂਗੇ'
NEXT STORY