ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਵਿਚਾਲੇ ਹੋਏ ਵਿਵਾਦ ਦੇ ਬਾਅਦ ਕੁੰਬਲੇ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਤੱਕ ਇਸ ਮੁੱਦੇ 'ਤੇ ਚੁੱਪ ਰਹੇ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਭਾਰਤੀ ਟੀਮ ਨੂੰ ਮਿਲੀ ਹਾਰ ਦੇ ਬਾਅਦ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਡਰੈਸਿੰਗ ਰੂਮ 'ਚ ਹੋਏ ਮਤਭੇਦ ਨੂੰ ਉੱਚਿਤ ਤਰੀਕੇ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ ਸੀ। ਗਾਂਗੁਲੀ ਨੇ ਕਿਹਾ ਕਿ ਕੁੰਬਲੇ ਅਤੇ ਕੋਹਲੀ ਵਿਚਾਲੇ ਮਾਮਲੇ ਨੂੰ ਬਿਹਤਰ ਤਰੀਕੇ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।
ਕੋਈ ਵੀ ਕਰ ਸਕਦਾ ਹੈ ਅਪਲਾਈ
ਦੱਸ ਦਈਏ ਕਿ ਭਾਰਤੀ ਕੋਚ ਦੀ ਨਿਯੁਕਤੀ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਟੀਮ ਦੇ ਸਾਬਕਾ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਵੀ ਇਸ ਅਹੁਦੇ ਲਈ ਆਵੇਦਨ ਭਰਨ ਦਾ ਫੈਸਲਾ ਕੀਤਾ ਹੈ ਅਤੇ ਉਹ ਇਸ ਦੌੜ 'ਚ ਸਭ ਤੋਂ ਅੱਗੇ ਦਿਸ ਰਹੇ ਹੈ ਜਦਕਿ ਕੁੰਬਲੇ ਨੂੰ ਉਨ੍ਹਾਂ 'ਤੇ ਤਰਜੀਹ ਦੇ ਕੇ ਕੋਚ ਬਣਾਇਆ ਗਿਆ ਸੀ। ਸ਼ਾਸਤਰੀ ਨੇ ਖੁੱਲੇ ਆਮ ਗਾਂਗੁਲੀ ਨੂੰ ਉਨ੍ਹਾਂ ਨੂੰ ਬਾਹਰ ਕਰਨ ਦਾ ਜ਼ਿੰਮੇਦਾਰ ਠਹਿਰਾਇਆ ਸੀ। ਗਾਂਗੁਲੀ ਨੇ ਇਸ 'ਤੇ ਕਿਹਾ, ''ਹਰ ਕਿਸੇ ਨੂੰ ਆਵੇਦਨ ਭਰਨ ਦਾ ਅਧਿਕਾਰ ਹੈ। ਅਸੀ ਦੇਖਾਂਗੇ। ਮੈਂ ਵੀ ਆਵੇਦਨ ਕਰ ਸਕਦਾ ਸੀ, ਜੇਕਰ ਮੈਂ ਪ੍ਰਸ਼ਾਸਕ ਨਾ ਹੁੰਦਾ।
ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਮਚਾਇਆ ਤਹਿਲਕਾ
NEXT STORY