ਨਵੀਂ ਦਿੱਲੀ—ਅਫਗਾਨਿਸਤਾਨ ਸਤੰਬਰ 'ਚ ਨਿਊਜ਼ੀਲੈਂਡ ਖਿਲਾਫ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਆਪਣੇ ਘਰੇਲੂ ਮੈਦਾਨ 'ਤੇ ਆਪਣਾ ਇਕਲੌਤਾ ਟੈਸਟ ਮੈਚ ਖੇਡੇਗਾ। ਇਹ ਅਫਗਾਨਿਸਤਾਨ ਦਾ ਕੁੱਲ ਮਿਲਾ ਕੇ 10ਵਾਂ ਅਤੇ ਸਾਲ 2024 ਵਿੱਚ ਤੀਜਾ ਟੈਸਟ ਮੈਚ ਹੋਵੇਗਾ। ਇਸ ਤੋਂ ਇਲਾਵਾ ਗ੍ਰੇਟਰ ਨੋਇਡਾ 'ਚ ਵੀ ਇਹ ਪਹਿਲਾ ਟੈਸਟ ਮੈਚ ਹੋਵੇਗਾ। ਇਹ ਟੈਸਟ ਮੈਚ 9 ਤੋਂ 13 ਸਤੰਬਰ ਦਰਮਿਆਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸਿਰਫ਼ ਇੰਗਲੈਂਡ, ਆਸਟ੍ਰੇਲੀਆ, ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਹੀ ਅਜਿਹੀਆਂ ਟੀਮਾਂ ਬਚਣਗੀਆਂ ਜਿਨ੍ਹਾਂ ਦੇ ਨਾਲ ਅਫਗਾਨਿਸਤਾਨ ਨੇ ਟੈਸਟ ਮੈਚ ਨਹੀਂ ਖੇਡਿਆ ਹੈ।
ਇਸ ਦੇ ਕਰੀਬ ਇਕ ਮਹੀਨੇ ਬਾਅਦ ਨਿਊਜ਼ੀਲੈਂਡ ਦਾ ਭਾਰਤ ਦੌਰਾ 16 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿੱਥੇ ਮਹਿਮਾਨ ਟੀਮ ਨੂੰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਸੀਰੀਜ਼ਾਂ ਵਿਚਾਲੇ ਨਿਊਜ਼ੀਲੈਂਡ ਦੀ ਟੀਮ ਵੀ ਟੈਸਟ ਸੀਰੀਜ਼ ਖੇਡਣ ਲਈ ਸ਼੍ਰੀਲੰਕਾ ਜਾਵੇਗੀ। ਜਿਸ ਦੀਆਂ ਤਾਰੀਖ਼ਾ ਦਾ ਐਲਾਨ ਹੋਣਾ ਬਾਕੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਫਗਾਨਿਸਤਾਨ ਨੇ ਸ਼੍ਰੀਲੰਕਾ ਅਤੇ ਆਇਰਲੈਂਡ ਨਾਲ ਦੋ ਟੈਸਟ ਮੈਚ ਖੇਡੇ ਹਨ ਅਤੇ ਦੋਵਾਂ ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੂਰਯਾਕੁਮਾਰ ਅਤੇ ਗੰਭੀਰ ਦੇ ਨਵੇਂ ਯੁੱਗ ’ਚ ਦਬਦਬਾ ਬਰਕਰਾਰ ਰੱਖਣ ਲਈ ਉਤਰੇਗਾ ਭਾਰਤ
NEXT STORY