ਅਕਰਾ (ਵਾਰਤਾ) : ਅਫਰੀਕੀ ਫੁੱਟਬਾਲ ਸੰਘ (ਸੀ.ਏ.ਐਫ.) ਦੇ ਪ੍ਰਧਾਨ ਅਹਿਮਦ ਅਹਿਮਦ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਕਾਂਟੀਨੈਂਟਲ ਫੁੱਟਬਾਲ ਗਵਰਨਿੰਗ ਬਾਡੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜ਼ਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਬਿਆਨ ਵਿਚ ਕਿਹਾ ਗਿਆ, '28 ਅਕਤੂਬਰ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਆਉਣ ਦੇ ਬਾਅਦ ਸੀ.ਏ.ਐਫ. ਪ੍ਰਧਾਨ ਸ਼੍ਰੀ ਅਹਿਮਦ ਅਹਿਮਦ ਵਿਚ ਫਲੂ ਇਨਫਕੈਸ਼ਨ ਦੇ ਹਲਕੇ ਲੱਛਣ ਵੇਖੇ ਗਏ, ਜਿਸ ਦੇ ਬਾਅਦ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕਰਾਈ ਗਈ। ਅੱਜ ਉਨ੍ਹਾਂ ਦੀ ਰਿਪੋਟਰ ਆਈ, ਜੋ ਪਾਜ਼ੇਟਿਵ ਹੈ। ਉਨ੍ਹਾਂ ਨੇ ਹੋਟਲ ਵਿਚ ਖ਼ੁਦ ਨੂੰ ਘੱਟ ਤੋਂ ਘੱਟ 14 ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ।'
ਬਿਆਨ ਅਨੁਸਾਰ ਉਹ ਸਾਰੇ ਲੋਕ ਜੋ ਪਿਛਲੇ 7 ਦਿਨਾਂ ਵਿਚ ਸੀ.ਏ.ਐਫ. ਪ੍ਰਧਾਨ, ਵਿਸ਼ੇਸ਼ ਰੂਪ ਨਾਲ ਕੰਫੈਡਰੇਸ਼ਨ ਕੱਪ ਲਈ ਉਨ੍ਹਾਂ ਦੀ ਮੋਰੱਕੋ ਯਾਤਰਾ ਦੌਰਾਨ, ਦੇ ਸੰਪਕਰ ਵਿਚ ਆਏ ਸਨ ਉਨ੍ਹਾਂ ਨੂੰ ਇਸ ਸੰਬੰਧ ਵਿਚ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਾਵਧਾਨੀ ਨਾਲ ਕਦਮ ਚੁੱਕਣ ਦੀ ਬੇਨਤੀ ਕੀਤੀ ਗਈ ਹੈ।
IPL 2020 : ਕ੍ਰਿਸ ਗੇਲ ਨੇ ਮੈਦਾਨ 'ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)
NEXT STORY