ਕ੍ਰਾਈਸਟਚਰਚ— ਪਾਕਿਸਤਾਨ ਦੇ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਨੇ ਖੁਲਾਸਾ ਕੀਤਾ ਕਿ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਮੈਨ ਇਨ ਗ੍ਰੀਨ ਨੇ ਆਗਾਮੀ ਟੀ-20 ਵਿਸ਼ਵ ਕੱਪ 2024 ਲਈ 16 ਤੋਂ 20 ਖਿਡਾਰੀਆਂ ਦੀ ਚੋਣ ਕੀਤੀ ਹੈ। ਪਾਕਿਸਤਾਨ ਨੇ ਆਖਰੀ ਟੀ-20 ਮੈਚ ਕੀਵੀਆਂ ਦੇ ਖਿਲਾਫ 42 ਦੌੜਾਂ ਨਾਲ ਜਿੱਤ ਲਿਆ ਪਰ ਪੂਰੀ ਸੀਰੀਜ਼ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਫਤਿਖਾਰ ਅਹਿਮਦ ਨੇ ਹੌਲੀ ਪਿੱਚ 'ਤੇ ਆਪਣੇ ਆਫ ਸਪਿਨ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਚ ਤੋਂ ਬਾਅਦ ਸ਼ਾਹੀਨ ਨੇ ਤਜਰਬੇਕਾਰ ਸਪਿਨਰ ਦੇ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਟੀਮ ਨੇ ਇਸ ਸਾਲ ਜੂਨ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ।
ਸ਼ਾਹੀਨ ਨੇ ਮੈਚ ਤੋਂ ਬਾਅਦ ਕਿਹਾ, 'ਇਫਤੀ (ਇਫਤਿਖਾਰ) ਬਹੁਤ ਤਜਰਬੇਕਾਰ ਖਿਡਾਰੀ ਹੈ ਅਤੇ ਉਹ ਗੇਂਦਬਾਜ਼ੀ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਪਰ ਅਸੀਂ ਸਾਰਿਆਂ ਨੂੰ ਸਹੀ ਮੌਕਾ ਦੇਣਾ ਚਾਹੁੰਦੇ ਸੀ ਇਸ ਲਈ ਅਸੀਂ ਇਸ ਸੀਰੀਜ਼ 'ਚ ਨੌਜਵਾਨਾਂ ਨੂੰ ਮੌਕਾ ਦੇਣ ਦੀ ਯੋਜਨਾ ਬਣਾ ਰਹੇ ਸੀ। 'ਅਸੀਂ (ਵਿਸ਼ਵ ਕੱਪ ਲਈ) 16-20 ਖਿਡਾਰੀਆਂ ਨੂੰ ਚੁਣਿਆ, ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਭੀੜ ਸ਼ਾਨਦਾਰ ਸੀ।'
ਸਾਨੀਆ ਨੇ ਤਲਾਕ ਦੀ ਕੀਤੀ ਪੁਸ਼ਟੀ, ਸ਼ੋਏਬ ਨੂੰ ਨਵੇਂ ਸਫ਼ਰ ਲਈ ਦਿੱਤੀਆਂ ਸ਼ੁਭਕਾਮਨਾਵਾਂ
NEXT STORY