ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਕੋਰੀਆ ਦੇ ਚਾਂਗਵੋਨ 'ਚ ਚੱਲ ਰਹੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਸ ਦੇ ਵਿਅਕਤੀਗਤ ਮੁਕਾਬਲੇ 'ਚ ਸੋਨ ਤਮਗਾ ਤੇ ਟੀਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 22 ਸਾਲਾ ਤੋਮਰ ਨੇ 463.5 ਅੰਕ ਬਣਾ ਕੇ ਸੋਨ ਤਗਮਾ ਜਿੱਤਿਆ। ਚੀਨ ਦੇ ਤਿਆਨ ਜਿਯਾਮਿੰਗ ਨੇ ਚਾਂਦੀ ਅਤੇ ਡੂ ਲਿਨਸ਼ੂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਇਹ ਵੀ ਪੜ੍ਹੋ : ਸੋਚਿਆ ਨਹੀਂ ਸੀ ਕਿ ਮੈਂ ਇੰਨੇ ਸੈਂਕੜੇ ਅਤੇ ਦੌੜਾਂ ਬਣਾਵਾਂਗਾ: ਕੋਹਲੀ
ਤੋਮਰ ਕੁਆਲੀਫਿਕੇਸ਼ਨ 'ਚ 591 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਰਹੇ ਸਨ। ਤੋਮਰ, ਸਵਪਨਿਲ ਕੁਸਾਲੇ ਅਤੇ ਅਖਿਲ ਸ਼ਿਓਰਾਨ ਨੇ ਟੀਮ ਵਰਗ ਵਿੱਚ 1764 ਅੰਕ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਚੀਨ ਦੀ ਟੀਮ ਉਸ ਤੋਂ ਤਿੰਨ ਅੰਕ ਅੱਗੇ ਰਹੀ। ਭਾਰਤ ਪਹਿਲਾਂ ਹੀ ਕੁਸਲੇ ਅਤੇ ਸ਼ਿਓਰਨ ਰਾਹੀਂ ਇਸ ਸ਼੍ਰੇਣੀ ਵਿੱਚ ਸਭ ਤੋਂ ਵੱਧ ਦੋ ਓਲੰਪਿਕ ਕੋਟਾ ਸਥਾਨ ਹਾਸਲ ਕਰ ਚੁੱਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ 'ਚ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਸਫਲ ਆਯੋਜਨ (ਤਸਵੀਰਾਂ)
NEXT STORY