ਐਂਟਰਟੇਨਮੈਂਟ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇਕ ਵਾਰ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ । ਸੱਟ ਕਾਰਨ ਟੀਮ ਤੋਂ ਬਾਹਰ ਚਲ ਰਹੇ ਹਾਰਦਿਕ ਦਾ ਆਪਣੇ ਤੋਂ 18 ਸਾਲ ਵੱਡੀ ਅਦਾਰਾਕਾ ਨਾਲ ਨਾਂ ਜੁੜਿਆ ਹੈ, ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਹਾਰਦਿਕ ਪੰਡਯਾ ਇਕ ਹੋਟਲ ਵਿੱਟ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੇ ਨਾਲ ਸਪਾਟ ਹੋਏ । ਵੀਡੀਓ ਦੇ ਸਾਹਮਣੇ ਆਉਂਦੇ ਹੀ ਇਹ ਸੋਸ਼ਲ ਮੀਡੀਓ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।
ਵਾਇਰਲ ਵੀਡੀਓ ਵਿੱਚ ਬਾਲੀਵੁੱਡ ਫਿਲਮ 'ਗਦਰ' ਵਿੱਚ ਸਕੀਨਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ 51 ਸਾਲਾਂ ਅਮੀਸ਼ਾ ਪਟੇਲ ਆਪਣੇ ਕੁਝ ਦੋਸਤਾਂ ਦੇ ਨਾਲ ਗੇਟ- ਟੁਗੇਦਰ ਕਰਦੀ ਦਿਖ ਰਹੀ ਹੈ । ਹਾਰਦਿਕ ਪੰਡਯਾ ਵੀ ਉੱਥੇ ਮੌਜ਼ੂਦ ਹੈ, ਵੀਡੀਓ ਵਿੱਚ ਅਮੀਸ਼ਾ ਹਾਰਦਿਕ ਦੇ ਮੋਢੇ 'ਤੇ ਆਪਣਾ ਹੱਥ ਰੱਖ ਕੇ ਆਪਣੇ ਦੋਸਤਾਂ ਨਾਲ ਉਨ੍ਹਾਂ ਨੂੰ ਮਿਲ ਰਹੀ ਹੈ, ਪਰ ਹਾਰਦਿਕ ਪੰਡਯਾ ਰਿਲੈਸ਼ਨਸ਼ਿੰਪ ਨੂੰ ਲੈ ਕੇ ਜਿਸ ਤਰ੍ਹਾ ਦਾ ਪਾਸਟ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਨੇ ਇਕ ਵਾਰ ਫਿਰ ਕਈ ਤਰ੍ਹਾ ਦੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ।
ਅਮੀਸ਼ਾ ਨੇ ਵੀ ਕੀਤਾ ਵਾਇਰਲ ਵੀਡੀਓ 'ਤੇ ਰਿਐਕਟ
ਹਾਰਦਿਕ ਪੰਡਯਾ ਦੇ ਨਾਲ ਵੀਡ਼ੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਨੇ ਲਿਖਿਆ ਕਿ 'ਅਮੀਸ਼ਾ ਨੇ ਜਿਸ ਤਰ੍ਹਾ ਹਾਰਦਿਕ ਪੰਡਯਾ ਦੇ ਮੋਢੇ 'ਤੇ ਹੱਥ ਰੱਖਿਆ ਹੈ ਉਸ ਤੋਂ ਲਗਦਾ ਹੈ ਕਿ ਰੇਡਿਟ 'ਤੇ ਚਲ ਰਹੀ ਅਫਵਾਹ ਸੱਚ ਹੋ ਰਹੀ ਹੈ ।'' ਇਸ ਸੋਸ਼ਲ ਮੀਡੀਆ ਪੋਸਟ 'ਤੇ ਅਮੀਸ਼ਾ ਪਟੇਲ ਦਾ ਪਾਰਾ ਚੜ੍ਹ ਗਿਆ ਅਤੇ ਸਕ੍ਰੀਨਸ਼ਾਟ ਲੈ ਕੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਜਵਾਬ ਦਿੱਤਾ ।
ਅਮੀਸ਼ਾ ਨੇ ਹਾਰਦਿਕ ਨਾਲ ਕਿਸੇ ਵੀ ਤਰ੍ਹਾ ਦੇ ਰਿਲੈਸ਼ਨਸ਼ਿੰਪ ਦੀ ਅਫਵਾਹ ਨੂੰ ਖਾਰਿਜ਼ ਕੀਤਾ । ਅਮੀਸ਼ਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਲਿਖਿਆ, ''ਬਿਲਕੁੱਲ ਸਹੀ ਕਿਹਾ ਹੈ, ਸਚ ਵਿੱਚ ਜਿਸ ਤਰ੍ਹਾ ਨਾਲ ਮੇਰਾ ਹੱਥ ਉਸ ਦੇ ਮੋਢੇ 'ਤੇ ਸੀ, ਉਹ ਰੋਮਾਂਟਿਕ ਸੀ, ਮੈਂ ਤੁਹਾਨੂੰ ਨਹੀਂ ਜਾਣਦੀ, ਪਰ ਪੱਕਾ ਤੁਹਾਡੇ ਕੋਲ ਕੋਈ ਦੋਸਤ ਨਹੀਂ ਹੈ, ਇੱਥੋਂ ਤਕ ਕੀ ਕੋਈ ਕੁੜੀ ਤੁਹਾਡੀ ਦੋਸਤ ਨੀ ਨਹੀਂ ਹੋਵੇਗੀ । ਅਜਿਹੀ ਚੀਜ਼ ਪੋਸਟ ਕਰਨ ਤੋਂ ਪਹਿਲਾ ਤੁਹਾਨੂੰ ਕਿਸੇ ਕੁੜੀ ਨੂੰ ਦੋਸਤ ਬਣਾਉਣਾ ਚਾਹੀਦਾ ਹੈ ।''
ਭਾਰਤੀ ਫੁੱਟਬਾਲ ਲਈ ਇਤਿਹਾਸਕ ਦਿਨ, 20 ਸਾਲ ਬਾਅਦ ਅੰਡਰ-20 ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈਡ
NEXT STORY