ਲੰਡਨ– ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਅਨਾਹਤ ਸਿੰਘ ਨੇ ਮਿਸਰ ਦੀ ਮਰੀਅਮ ਮੇਟਵਾਲੀ ਨੂੰ ਸਿੱਧੇ ਸੈੱਟ ’ਚ ਹਰਾ ਕੇ 144,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਲੰਡਨ ਸਕੁਐਸ਼ ਕਲਾਸਿਕ ਟੂਰਨਾਮੈਂਟ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ।
ਵਿਸ਼ਵ ਰੈਂਕਿੰਗ ’ਚ 20ਵੇਂ ਸਥਾਨ ’ਤੇ ਕਾਬਜ਼ ਭਾਰਤੀ ਖਿਡਾਰਨ ਨੇ ਪੀ. ਐੱਸ. ਏ. ਗੋਲਡ ਪ੍ਰਤੀਯੋਗਿਤਾ ਦੇ ਆਪਣੇ ਪਹਿਲੇ ਮੈਚ ’ਚ 11-3, 11-2 ਨਾਲ ਜਿੱਤ ਹਾਸਲ ਕੀਤੀ। ਇਸ ਸਾਲ ਜੁਲਾਈ ’ਚ ਜੂਨੀਅਰ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ 18 ਸਾਲਾ ਅਨਾਹਤ ਪਿਛਲੇ ਦੋ ਸੀਜ਼ਨਾਂ ਤੋਂ ਸ਼ਾਨਦਾਰ ਫਾਰਮ ’ਚ ਹੈ। ਉਸ ਨੇ 2025 ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਵੀ ਜਿੱਤਿਆ ਸੀ।
ਪੁਰਸ਼ ਵਰਗ ਦੇ ਪਹਿਲੇ ਦੌਰ ’ਚ ਵਿਸ਼ਵ ਦੇ 42ਵੇਂ ਨੰਬਰ ਦੇ ਖਿਡਾਰੀ ਰਾਮਿਤ ਟੰਡਨ ਨੇ ਕਤਰ ਦੇ ਅਬਦੁੱਲਾ ਅਲ-ਤਮੀਮੀ ਨੂੰ 11-6, 11-7 ਨਾਲ ਹਰਾਇਆ। ਵਿਸ਼ਵ ਰੈਂਕਿੰਗ ’ਚ 38ਵੇਂ ਸਥਾਨ ’ਤੇ ਕਾਬਜ਼ ਵੀਰ ਚੋਟਰਾਨੀ ਨੂੰ ਹਾਲਾਂਕਿ ਸਵਿਟਜ਼ਰਲੈਂਡ ਦੇ ਯਾਨਿਕ ਵਿਲਹੈਲਮੀ ਹੱਥੋਂ 9-11, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਬੀ. ਸੀ. ਸੀ. ਆਈ. ਅੱਜ ਕਰੇਗਾ ਮੀਟਿੰਗ, ਜਾਣੋ ਕੀ ਹੈ ਕਾਰਨ
NEXT STORY