ਅਸਤਾਨਾ–ਭਾਰਤੀ ਬੈਡਮਿੰਟਨ ਖਿਡਾਰੀਆਂ ਅਨੁਪਮਾ ਉਪਾਧਿਆਏ ਤੇ ਥਾਰੁਨ ਮਨੇਪੱਲੀ ਨੇ ਸ਼ਨੀਵਾਰ ਨੂੰ ਉਰਾਲਸਕ ਵਿਚ ਕਜ਼ਾਕਿਸਤਾਨ ਕੌਮਾਂਤਰੀ ਚੈਲੰਜ ਟੂਰਨਾਮੈਂਟ ਵਿਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤੇ। ਅਲਮੋਡਾ ਦੀ 19 ਸਾਲ ਦੀ ਅਨੁਪਮਾ ਨੇ ਪਿਛਲੇ ਮਹੀਨੇ ਪੋਲੈਂਡ ਕੌਮਾਂਤਰੀ ਚੈਲੰਜ ਵਿਚ ਜਿੱਤ ਹਾਸਲ ਕੀਤੀ ਸੀ। ਉਸ ਨੇ ਫਾਈਨਲ ਵਿਚ ਹਮਵਤਨ ਇਸ਼ਾਰਾਨੀ ਬਰੂਆ ’ਤੇ 21-15, 21-16 ਨਾਲ ਜਿੱਤ ਦਰਜ ਕਰਕੇ ਲਗਾਤਾਰ ਦੂਜਾ ਖਿਤਾਬ ਹਾਸਲ ਕੀਤਾ।
ਉੱਥੇ ਹੀ, ਪਿਛਲੇ ਸਾਲ ਦਸੰਬਰ ਵਿਚ ਗੁਹਾਟੀ ਵਿਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਉਪ ਜੇਤੂ ਰਹੇ 22 ਸਾਲਾ ਥਾਰੂਨ ਨੇ 8ਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਸੁੰਗ ਜੂ ਵੇਨ ਨੂੰ 21-10, 21-19 ਨਾਲ ਹਰਾ ਕੇ ਆਪਣਾ ਪਹਿਲਾ ਕੌਮਾਂਤਰੀ ਖਿਤਾਬ ਜਿੱਤਿਆ।
ਸੂਰਯਕੁਮਾਰ ਦੀ ਵਾਪਸੀ ਨਾਲ ਮੁੰਬਈ ਨੂੰ ਮਿਲੇਗੀ ਮਜ਼ਬੂਤੀ, ਦਿੱਲੀ ਵੀ ਆਪਣੀ ਮੁਹਿੰਮ ਪੱਟੜੀ ’ਤੇ ਲਿਆਉਣ ਲਈ ਬੇਕਰਾਰ
NEXT STORY