ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡਾਂ ਵਿੱਚੋਂ ਇੱਕ ਹੈ। ਪਾਕਿਸਤਾਨ ਕ੍ਰਿਕਟ ਬੋਰਡ ਹਮੇਸ਼ਾ ਤੋਂ ਹੀ ਬੀ. ਸੀ. ਸੀ. ਆਈ. ਨੂੰ ਇਸ ਮਾਮਲੇ 'ਚ ਪਿੱਛੇ ਛੱਡਣ ਦੇ ਅਸੰਭਵ ਜਿਹੇ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਵੀ ਅਜਿਹੀ ਹੀ ਲੀਗ ਸ਼ੁਰੂ ਕੀਤੀ ਗਈ ਸੀ, ਹੁਣ ਪੀ. ਸੀ. ਬੀ. ਦੇ ਪ੍ਰਧਾਨ ਰਮੀਜ਼ ਰਾਜਾ ਨੇ ਦਾਅਵਾ ਕੀਤਾ ਹੈ ਕਿ ਉਹ ਕੁਝ ਅਜਿਹਾ ਕਰਨਗੇ ਤਾਂ ਜੋ ਵਿਦੇਸ਼ੀ ਭਾਰਤੀ ਲੀਗ ਵਿੱਚ ਖੇਡਣ ਲਈ ਨਾ ਜਾਣ।
ਇਹ ਵੀ ਪੜ੍ਹੋ : ਰਿਸ਼ਭ ਪੰਤ 'ਤੇ ਬੋਲੇ ਰੋਹਿਤ ਸ਼ਰਮਾ- ਉਹ ਜਿਵੇਂ ਵੀ ਖੇਡੇ ਉਸ ਨੂੰ ਸਵੀਕਾਰ ਕਰਨ ਨੂੰ ਤਿਆਰ ਹਾਂ ਅਸੀਂ
ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਰਮੀਜ਼ ਨੇ ਕਿਹਾ, ''ਵਿੱਤੀ ਤੌਰ 'ਤੇ ਸੁਤੰਤਰ ਹੋਣ ਲਈ ਸਾਨੂੰ ਕੁਝ ਸੰਪਤੀ ਬਣਾਉਣ ਦੀ ਲੋੜ ਹੈ। ਸਾਡੇ ਕੋਲ ਹੁਣ ਤੱਕ ਪੀ. ਐੱਸ. ਅਤੇ ਆਈ. ਸੀ .ਸੀ. ਫੰਡਾਂ ਤੋਂ ਇਲਾਵਾ ਕੁਝ ਨਹੀਂ ਹੈ। ਅਗਲੇ ਸਾਲ ਇਸ ਦੇ ਮਾਡਲ ਦੀ ਚਰਚਾ ਹੋ ਰਹੀ ਹੈ, ਮੈਂ ਚਾਹੁੰਦਾ ਹਾਂ ਕਿ ਅਗਲੇ ਸਾਲ ਤੋਂ ਇਸ ਨੂੰ ਨਿਲਾਮੀ ਮਾਡਲ 'ਚ ਬਦਲ ਦਿੱਤਾ ਜਾਵੇ।
ਬਾਜ਼ਾਰ ਇਸ ਗੱਲ ਲਈ ਅਨੁਕੂਲ ਹੈ ਪਰ ਫਿਰ ਵੀ ਅਸੀਂ ਫਰੈਂਚਾਇਜ਼ੀ ਟੀਮ ਦੇ ਮਾਲਕਾਂ ਨਾਲ ਬੈਠ ਕੇ ਇਸ ਬਾਰੇ ਗੱਲ ਕਰਾਂਗੇ। ਇਹ ਪੈਸੇ ਦੀ ਖੇਡ ਹੈ। ਜੇਕਰ ਪਾਕਿਸਤਾਨ 'ਚ ਕ੍ਰਿਕਟ ਦੀ ਆਰਥਿਕਤਾ ਵਧੇਗੀ ਤਾਂ ਸਾਡਾ ਸਨਮਾਨ ਵੀ ਵਧੇਗਾ। ਇਸ ਗੱਲ ਦਾ ਸਾਡਾ ਮੁੱਖ ਫੋਕਸ ਖੁਦ ਪੀ. ਐੱਸ. ਐੱਲ. ਹੈ। ਜੇ ਅਸੀਂ ਪੀ. ਐੱਸ. ਐੱਲ. ਨੂੰ ਨਿਲਾਮੀ ਮਾਡਲ ਅਨੁਸਾਰ ਢਾਲਦੇ ਹਾਂ, ਪਰਸ ਦੀ ਰਕਮ ਵਧਾਉਂਦੇ ਹਾਂ, ਤਾਂ ਅਸੀਂ ਇਸਨੂੰ ਆਈ.ਪੀ.ਐੱਲ. ਬਰੈਕਟ ਵਿੱਚ ਪਾ ਦੇਵਾਂਗੇ। ਫਿਰ ਅਸੀਂ ਦੇਖਦੇ ਹਾਂ ਕਿ ਕੌਣ ਪੀ. ਐੱਸ. ਐਲ. ਛੱਡ ਕੇ ਆਈ. ਪੀ. ਐੱਲ. ਖੇਡਣ ਜਾਂਦਾ ਹੈ।
ਇਹ ਵੀ ਪੜ੍ਹੋ : ਅੱਜ ਦੇ ਹੀ ਦਿਨ ਖੇਡਿਆ ਗਿਆ ਸੀ ENG ਤੇ AUS ਵਿਚਾਲੇ ਦੁਨੀਆ ਦਾ ਪਹਿਲਾ ਕ੍ਰਿਕਟ ਮੈਚ, ਜਾਣੋ ਕੌਣ ਰਿਹਾ ਜੇਤੂ
ਰਮੀਜ਼ ਨੇ ਅੱਗੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਪੀ. ਐੱਸ. ਐੱਲ. ਮੈਚ ਹੋਮ ਅਤੇ ਅਵੇ ਮੈਚਾਂ ਦੇ ਆਧਾਰ 'ਤੇ ਖੇਡੇ ਜਾਣ। ਟੂਰਨਾਮੈਂਟ ਤੋਂ ਜੋ ਪੈਸਾ ਆਉਣ ਵਾਲਾ ਹੈ ਉਹ ਸ਼ਾਨਦਾਰ ਹੋਵੇਗਾ, ਅਸੀਂ ਚਾਹੁੰਦੇ ਹਾਂ ਕਿ ਪੀ. ਐਸ. ਐਲ. ਦੀ ਧਾਰਨਾ ਜੋ ਇਸ ਸਮੇਂ ਮੌਜੂਦ ਹੈ, ਉਸ ਨੂੰ ਵਧਾਇਆ ਜਾਵੇ ਅਤੇ ਸੁਧਾਰਿਆ ਜਾਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PCB ਬਦਲੇਗਾ ਲਾਹੌਰ ਦੇ ਮਸ਼ਹੂਰ ਗੱਦਾਫੀ ਸਟੇਡੀਅਮ ਦਾ ਨਾਂ
NEXT STORY