ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 ਦੇ 43ਵੇਂ ਮੈਚ 'ਚ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਦੇ ਨਾਲ ਬੰਗਲਾਦੇਸ਼ ਦੇ ਚੈਂਪੀਅਨਜ਼ ਟ੍ਰਾਫੀ 'ਚੋਂ ਬਾਹਰ ਹੋਣ ਦਾ ਖਤਰਾ ਬਣਿਆ ਹੋਇਆ ਹੈ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 306 ਦੌੜਾਂ ਬਣਾਈਆਂ ਸਨ ਅਤੇ ਆਸਟ੍ਰੇਲੀਆ ਨੇ ਦੋ ਵਿਕਟਾਂ ਗੁਆ ਕੇ ਆਸਾਨੀ ਨਾਲ ਟੀਚਾ ਹਾਸਿਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਕੰਗਾਰੂ ਟੀਮ ਨੇ ਸੈਮੀਫਾਈਨਲ ਲਈ ਆਪਣੀ ਤਿਆਰੀ ਹੋਰ ਮਜਬੂਤ ਕਰ ਲਈ ਹੈ।
ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 8 ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ ਸਨ। ਇਸਦੇ ਜਵਾਬ 'ਚ ਆਸਟ੍ਰੇਲੀਆ ਨੇ 44.4 ਓਵਰਾਂ 'ਚ ਦੋ ਵਿਕਟਾਂ ਗੁਆ ਕੇ 307 ਦੌੜਾਂ ਬਣਾ ਲਈਆਂ ਅਤੇ ਮੈਚ ਆਪਣੇ ਨਾਂ ਕੀਤਾ।
ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ ਇਸ ਮੁਕਾਬਲੇ 'ਚ ਤੂਫਾਨੀ ਸ਼ਕਤ ਲਗਾਇਆ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਮਾਰਸ਼ ਨੇ 87 ਗੇਂਦਾਂ 'ਚ ਸ਼ਕਤ ਬਣਾਇਆ। ਇਸਤੋਂ ਬਾਅਦ ਉਨ੍ਹਾਂ ਨੇ ਹੋਰ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ 132 ਗੇਂਦਾਂ 'ਚ 177 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਪਾਰੀ 'ਚ ਉਨ੍ਹਾਂ ਨੇ 17 ਚੌਕੇ ਅਤੇ 9 ਛੱਕੇ ਲਗਾਏ। ਆਸਟ੍ਰੇਲੀਆ ਲਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਹੇਜ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ। ਵਾਰਨਰ ਨੇ 53 ਦੌੜਾਂ ਦੀ ਪਾਰੀ ਖੇਡੀ। 132 ਦੇ ਸਕੋਰ 'ਤੇ ਵਾਰਨਰ ਦੇ ਆਊਟ ਹੋਣ ਤੋਂ ਬਾਅਦ ਮਾਰਸ਼ ਨੇ ਸਮਿਥ ਦੇ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ। ਸਮਿਥ 67 ਦੌੜਾਂ ਬਣਾ ਕੇ ਨਾਬਾਦ ਰਹੇ।
ਰੋਹਿਤ ਬਤੌਰ ਕਪਤਾਨ ਅਤੇ ਸਲਾਮੀ ਬੱਲੇਬਾਜ਼ ਸ਼ਾਨਦਾਰ ਰਹੇ ਹਨ : ਰਾਹੁਲ ਦ੍ਰਾਵਿੜ
NEXT STORY