ਨਵੀਂ ਦਿੱਲੀ- ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤੀ ਵਨ-ਡੇ ਕ੍ਰਿਕਟ ਟੀਮ ਦੇ ਲਗਭਗ 16 ਮਹੀਨੇ ਤੋਂ ਬਾਹਰ ਚਲ ਰਹੇ ਹਨ ਪਰ ਬਾਕੀ ਗੇਂਦਬਾਜ਼ ਉਨ੍ਹਾਂ ਦੀ ਸਪਿਨ ਦੇ ਅੱਜ ਵੀ ਫੈਨ ਹਨ। ਆਸਟਰੇਲੀਆ ਦੇ ਚੋਟੀ ਦੇ ਸਪਿਨਰ ਨਾਥਨ ਲਿਓਨ ਵੀ ਅਸ਼ਵਿਨ ਨੂੰ ਫੋਲੋ ਕਰਦੇ ਹਨ। ਇਸ ਦਾ ਖੁਲਾਸਾ ਉਨ੍ਹਾਂ ਨੇ ਦੁਬਈ 'ਚ ਪਾਕਿਸਤਾਨ-ਏ ਟੀਮ ਖਿਲਾਫ ਚਾਰ ਦਿਨਾਂ ਅਭਿਆਸ ਮੈਚ 'ਚ 8 ਵਿਕਟਾਂ ਹਾਸਲ ਕਰਨ ਤੋਂ ਬਾਅਦ ਕੀਤਾ। ਲਿਓਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਿਸ ਦੀ ਵੀਡੀਓ ਦੇਖ ਕੇ ਆਪਣੀ ਗੇਂਦਬਾਜ਼ੀ 'ਚ ਸੁਧਾਰ ਕੀਤਾ ਹੈ।

ਲਿਓਨ ਨੇ ਕਿਹਾ ਕਿ ''ਇਹ ਗੇਂਦਬਾਜ਼ੀ ਕਰਕੇ ਮਜ਼ਾ ਆ ਰਿਹਾ ਹੈ। ਪੰਜ ਵਿਕਟਾਂ ਹਾਸਲ ਕਰਕੇ ਵਧੀਆ ਲੱਗਾ ਪਰ ਪਿਛਲੇ 24 ਜਾਂ ਉਸ ਤੋਂ ਵੱਧ ਮਹੀਨਿਆਂ 'ਚ ਬਹੁਤ ਮਿਹਨਤ ਕੀਤੀ ਹੈ, ਖਾਸਤੌਰ 'ਤੇ ਉਪ ਮਹਾਦੀਪ ਦੇ ਹਾਲਾਤਾਂ ਨੂੰ ਲੈ ਕੇ। ਮੈਂ ਅਸ਼ਵਿਨ ਤੇ ਕੁਝ ਹੋਰ ਗੇਂਦਬਾਜ਼ਾ ਦੇ ਫੁੱਟੇਜ ਦੇਖੇ ਕਿ ਉਹ ਇਨ੍ਹਾਂ ਹਾਲਾਤਾਂ 'ਚ ਕਿਸ ਤਰ੍ਹਾਂ ਗੇਂਦਬਾਜ਼ੀ ਕਰਦੇ ਹਨ ਤੇ ਮੈਨੂੰ ਕਿਨ੍ਹਾ ਸੁਧਾਰਾ ਦੀ ਲੋੜ ਹੈ। ਹੁਣ ਜਿਹੜੀ ਸਥਿਤੀ 'ਚ ਮੈਂ ਹਾਂ, ਉਸ 'ਚ ਸੰਤੁਸ਼ਟ ਹਾਂ ਤੇ ਗੇਂਦ ਇਸ ਸਮੇਂ ਹੱਥ ਤੋਂ ਸਹੀ ਨਿਕਲ ਰਹੀ ਹੈ।''
ਲਿਓਨ ਨੇ ਇਸ ਅਭਿਆਸ ਮੈਚ ਦੇ ਪਹਿਲੇ ਦਿਨ 5 ਵਿਕਟਾਂ, ਦੂਜੇ ਦਿਨ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 103 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ, ਜਿਸ ਦੀ ਬਦੌਲਤ ਆਸਟਰੇਲੀਆ ਨੇ ਪਾਕਿਸਤਾਨ-ਏ ਟੀਮ ਨੂੰ 278 ਦੌੜਾਂ 'ਤੇ ਢੇਰ ਕਰ ਦਿੱਤਾ। ਦੱਸਣਯੋਗ ਹੈ ਕਿ ਆਸਟਰੇਲੀਆ ਟੀਮ ਯੂ. ਏ. ਈ. ਦੌਰੇ 'ਤੇ ਪਾਕਿਸਤਾਨ ਖਿਲਾਫ 2 ਟੈਸਟ ਮੈਚ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਪਹਿਲਾ ਟੈਸਟ 7 ਨੂੰ ਜਦਕਿ ਦੂਜਾ 16 ਨੂੰ ਖੇਡਿਆ ਜਾਵੇਗਾ।
ਹਿਮਾ ਦਾਸ IOC 'ਚ ਬਣੀ ਅਧਿਕਾਰੀ
NEXT STORY