ਸਪੋਰਟਸ ਡੈਸਕ- ਬੈਡਮਿੰਟਨ ਏਸ਼ੀਆ ਅੰਡਰ 17 ਅਤੇ ਅੰਡਰ 15 ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰਨਾਂ ਲਕਸ਼ੇ ਰਾਜੇਸ਼, ਦੀਕਸ਼ਾ ਸੁਧਾਕਰ ਅਤੇ ਸ਼ਾਇਨਾ ਮਨੀਮੁਥੂ ਨੇ ਚੈਂਪੀਅਨਸ਼ਿਪ ਦੇ ਕੁੜੀਆਂ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੀਕਸ਼ਾ ਚੀਨ ਦੀ ਪਿਨ ਹੁਆਨ ਚਿਆਂਗ ਨੂੰ 21-19 ਤੇ 21-15 ਨਾਲ ਹਰਾ ਕੇ ਅੰਡਰ 17 ਵਰਗ ਦੇ ਟਾਪ ਅੱਠ ਵਿੱਚ ਸ਼ਾਮਲ ਹੋ ਗਈ ਹੈ। ਉਧਰ ਲਕਸ਼ੇ ਰਾਜੇਸ਼ ਨੇ ਕੋਰੀਆ ਦੀ ਲੀ ਯੂਨ ਸਿਓ ਨੂੰ 21-16 ਤੇ 21-11 ਨਾਲ ਹਰਾ ਕੇ ਅੰਡਰ 17 ਦੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਸ਼ਾਇਨਾ ਨੇ ਅੰਡਰ 15 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨ ਦੀ ਲੀ ਮੈਨ ਲਿਨ ਨੂੰ 21-17 ਤੇ 21-16 ਨਾਲ ਹਰਾਇਆ।
IND vs AUS 3rd ODI : ਆਸਟ੍ਰੇਲੀਆ ਨੇ ਜਿੱਤੀ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
NEXT STORY