ਨਵੀਂ ਦਿੱਲੀ— ਬਾਲ ਟੈਂਪਰਿੰਗ 'ਚ ਆਸਟ੍ਰੇਲੀਆਈ ਖਿਡਾਰੀਆਂ ਦੇ ਫੱਸਣ ਤੋਂ ਬਾਅਦ ਟੀਮ ਦੀ ਜੋ ਦਾਗ ਲੱਗਾ ਹੈ ਉਸਨੇ ਕ੍ਰਿ੍ਰਕਟ ਆਸਟ੍ਰੇਲੀਆ ਬੋਰਡ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਮਾਰਕ ਟੇਲਰ ਦੁਆਰਾ ਬੋਰਡ ਦਾ ਨਿਰਦੇਸ਼ਕ ਅਹੁਦਾ ਛੱਡਣ ਤੋਂ ਬਾਅਦ ਹੁਣ ਕ੍ਰਿਕਟ ਆਸਟ੍ਰੇਲੀਆ ਦੇ ਦੋ ਹੋਰ ਅਧਿਕਾਰੀਆਂ ਨੇ ਗੇਂਦ ਨਾਲ ਛੇੜਖਾਨੀ ਵਿਵਾਦ ਦੀ ਸਮੀਖਿਆ ਰਿਪੋਰਟ ਆਉਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਟੀਮ ਪ੍ਰਦਰਸ਼ਨ ਪ੍ਰਮੁੱਖ ਪੈਟ ਹਾਵਰਡ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ ਜਿਨਾਂ ਦਾ ਕਾਰਜਕਾਲ ਅਗਲੇ ਸਾਲ ਖਤਮ ਹੋਣਾ ਸੀ। ਉਥੇ ਪ੍ਰਸਾਰਣ ਪ੍ਰਮੁੱਖ ਬੇਨ ਅਮਾਰਫਿਓ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਮਾਰਕ ਟੇਲਰ, ਜੇਮਸ ਸਦਰਲੈਂਡ ਮੁੱਖ ਕਾਰਜਕਾਰੀ ਅਤੇ ਡੇਵਿਡ ਪੀਵਰ ਨੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਨਵੇਂ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰਾਬਟਰਸ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਾਨੂੰ ਆਪਣੇ ਪ੍ਰਸ਼ੰਸਕਾਂ, ਖਿਡਾਰੀਆਂ ਅਤੇ ਕ੍ਰਿਕਟ ਸਮੁਦਾਏ ਨਾਲ ਸਬੰਧ ਮਜ਼ਬੂਤ ਕਰਨੇ ਹੋਣਗੇ। ਵਿਵਾਦਾਂ ਤੋਂ ਬਾਅਦ ਹੁਣ ਅਸੀਂ ਕ੍ਰਿਕਟ ਆਸਟ੍ਰੇਲੀਆ ਨੂੰ ਅੱਗੇ ਲੈ ਜਾਣ ਦਾ ਯਤਨ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਾਰਕ ਟੇਲਰ ਨੇ ਹਿੱਤਾਂ ਦੇ ਟਕਰਾਅ ਦਾ ਹਵਾਲਾ ਦਿੰਦੇ ਹੋਏ ਆਪਣਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਕਾਫੀ ਸੋਚ ਵਿਚਾਰ ਕਰਨ ਅਤੇ ਵਿਸ਼ੇਸ਼ਤੌਰ ਤੇ ਖੇਡ ਦੇ ਹਿੱਤ 'ਚ ਇਸ ਫੈਸਲੇ 'ਤੇ ਪਹੁੰਚਿਆ। ਕਿ ਇਸ ਸਾਲ ਮਾਰਚ 'ਚ ਹੋਈ ਘਟਨਾ ਨੇ ਕ੍ਰਿਕਟ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਨਾਲ ਸਾਡੇ ਖੇਡ ਨੂੰ ਨੁਕਸਾਨ ਹੋ ਰਿਹਾ ਹੈ। ਸਮਿਥ, ਵਾਰਨਰ ਅਤੇ ਬੈਨਕ੍ਰਾਫਟ 'ਤੇ ਦੋਸ਼ ਲੱਗਣ ਤੋਂ ਬਾਅਦ ਸਾਨੂੰ ਕ੍ਰਿਕਟ ਆਸਟ੍ਰੇਲੀਆ ਅਤੇ ਖਿਡਾਰੀਆਂ ਵਿਚਕਾਰ ਰਿਸ਼ਤੇ ਸੁਧਾਰਨ ਲਈ ਸਖਤ ਮਿਹਨਤ ਦੀ ਲੋੜ ਹੈ। ਟੇਲਰ ਨੇ ਕਿਹਾ ਮੇਰੇ ਇਸ ਫੈਸਲੇ ਨਾਲ ਕ੍ਰਿਕਟ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕ੍ਰਿਕਟਰਸ ਐਸੋਸੀਏਸ਼ਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਮੌਕਾ ਦੇਣ ਦਾ ਸਹੀ ਸਮਾਂ ਹੈ।
ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ 'ਚ
NEXT STORY