ਮੋਹਾਲੀ (ਨਿਆਮੀਆਂ) : ਪੰਜਾਬ ਭਰ ਦੇ ਪੰਜਵੀਂ ਜਮਾਤ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਹ ਖ਼ਬਰ ਬਹੁਤ ਹੀ ਅਹਿਮ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਪ੍ਰਬੰਧ ਕਰਨ ਵਾਲੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (ਐੱਸ. ਸੀ. ਈ. ਆਰ. ਟੀ.) ਵੱਲੋਂ ਸੈਸ਼ਨ 2025-26 ਲਈ ਅਧਿਐਨ ਦੀ ਸਕੀਮ ਜਾਰੀ ਕੀਤੀ ਗਈ ਹੈ। ਪਰਿਸ਼ਦ ਵੱਲੋਂ ਕਿਹਾ ਗਿਆ ਹੈ ਕਿ ਹਰ ਇੱਕ ਵਿਦਿਆਰਥੀ ਨੂੰ ਪੰਜ ਦੇ ਪੰਜ ਵਿਸ਼ਿਆਂ 'ਚ ਹਾਜ਼ਰ ਹੋਣਾ ਅਤੇ ਪਾਸ ਹੋਣ ਲਈ 33 ਫ਼ੀਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਵੀਂ ਜਮਾਤ ਲਈ ਨਿਰਧਾਰਿਤ ਸਕੀਮ ਆਫ ਸਟੱਡੀਜ਼ ਅਨੁਸਾਰ ਇਸ ਪ੍ਰੀਖਿਆ ਲਈ ਕੁੱਲ 500 ਅੰਕ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ 'ਚ 20 ਫ਼ੀਸਦੀ ਅੰਕ ਸੀ. ਸੀ. ਏ. ਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਵਾਈ 'ਤੇ ਮੁਕੰਮਲ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਪਰਿਸ਼ਦ ਵੱਲੋਂ ਕਿਹਾ ਗਿਆ ਹੈ ਕਿ ਮੁਲਾਂਕਣ 'ਚ ਪ੍ਰਮੋਟ ਹੋਣ ਲਈ ਪ੍ਰੀਖਿਆਰਥੀ ਵੱਲੋਂ ਹਰ ਵਿਸ਼ੇ ਦੀ ਲਿਖ਼ਤੀ ਪ੍ਰੀਖਿਆ ਅਤੇ ਸੀ. ਸੀ. ਈ. 'ਚ ਵੱਖਰੇ ਵੱਖਰੇ ਤੌਰ 'ਤੇ 33 ਫ਼ੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਜੇਕਰ ਕੋਈ ਵਿਦਿਆਰਥੀ ਪੰਜਾਬੀ, ਹਿੰਦੀ, ਉਰਦੂ ਪਹਿਲੀ ਭਾਸ਼ਾ ਵਜੋਂ ਲੈਂਦਾ ਹੈ ਤਾਂ ਵਿਦਿਆਰਥੀ ਉਹੀ ਵਿਸ਼ਾ ਦੂਜੀ ਭਾਸ਼ਾ ਵਜੋਂ ਨਹੀਂ ਲੈ ਸਕੇਗਾ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦਾ ਮੁਲਾਂਕਣ ਅਤੇ ਮੁਲਾਂਕਣ ਟੂਲ ਸਕੂਲ ਪੱਧਰ 'ਤੇ ਤਿਆਰ ਕੀਤਾ ਜਾਵੇਗਾ ਕਿਉਂਕਿ ਸਾਲਾਨਾ ਮੁਲਾਂਕਣ ਮਾਰਚ 2026 ਅਤੇ ਮੁੜ ਮੁਲਾਕਣ ਮਈ 2026 ਦੇ ਈ-ਸਰਟੀਫਿਕੇਟਾਂ 'ਤੇ ਵੇਰਵੇ ਉਹੀ ਉੱਕਰੇ ਜਾਣਗੇ, ਜੋ ਈ-ਪੰਜਾਬ ਪੋਰਟਲ 'ਤੇ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ ਨੂੰ ਲੈ ਕੇ ਲੱਗੀ ਸਖ਼ਤ ਪਾਬੰਦੀ! ਹੁਣ ਮੈਰਿਜ ਪੈਲਸਾਂ 'ਚ...
ਇਸ ਲਈ ਈ-ਪੰਜਾਬ ਪੋਰਟਲ 'ਤੇ ਵਿਦਿਆਰਥੀਆਂ ਦੇ ਵੇਰਵੇ ਧਿਆਨ ਨਾਲ 30 ਸਤੰਬਰ ਤੱਕ ਸਹੀ ਕਰ ਲੈਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਪੰਜਾਬ ਭਰ ਦੇ ਸਮੂਹ ਸਕੂਲ ਮੁਖੀਆਂ ਨੂੰ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਹਰ ਕਿਸਮ ਦੀ ਦਰੁੱਸਤੀ ਦੀ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ। ਪਰਿਸ਼ਦ ਵੱਲੋਂ ਸੈਸ਼ਨ 2025- 26 ਲਈ ਸਿਰਫ ਈ-ਪੰਜਾਬ ਪੋਰਟਲ 'ਤੇ ਰਜਿਸਟਰਡ ਪੰਜਾਬ ਰਾਜ ਦੇ ਸਾਰੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਮੁਲਾਂਕਣ ਮਾਰਚ 2026 ਅਤੇ ਮੁੜ ਮਲਾਂਕਣ ਮਈ 2026 ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪੰਜਾਬ ਵੱਲੋਂ ਕੰਡਕਟ ਕਰਵਾਇਆ ਜਾਵੇਗਾ। ਵਿਦਿਆਰਥੀਆਂ ਲਈ ਪੰਜ ਵਿਸ਼ੇ ਦਿੱਤੇ ਗਏ ਹਨ। ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਗਣਿਤ ਅਤੇ ਵਾਤਾਵਰਨ ਸਿੱਖਿਆ ਇਨ੍ਹਾਂ ਪੰਜ ਵਿਸ਼ਿਆਂ ਦੀ ਪੜ੍ਹਾਈ ਕਰਕੇ ਇਨ੍ਹਾਂ ਦੇ ਪੇਪਰ ਦੇਣੇ ਹੋਣਗੇ।
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ, ਚਿਤਾਵਨੀ ਜਾਰੀ
NEXT STORY