ਬ੍ਰਸੇਲਸ : ਬੈਲਜੀਅਮ ਦੇ ਫਾਰਵਰਡ ਏਡੇਨ ਹਜ਼ਾਰਡ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਬੈਲਜੀਅਮ ਦੀ ਟੀਮ ਇੱਕ ਹਫ਼ਤਾ ਪਹਿਲਾਂ ਹੀ ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਸੀ। 31 ਸਾਲਾ ਇਸ ਵਿੰਗਰ ਨੇ 2008 ਵਿੱਚ 17 ਸਾਲ ਦੀ ਉਮਰ ਵਿੱਚ ਰਾਸ਼ਟਰੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਉਸ ਨੇ ਟੀਮ ਲਈ 126 ਮੈਚ ਖੇਡੇ ਅਤੇ 33 ਗੋਲ ਕੀਤੇ।
ਰੀਅਲ ਮੈਡਰਿਡ ਦੇ ਇਸ ਖਿਡਾਰੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਐਲਾਨ ਕਰਦੇ ਹੋਏ ਕਿਹਾ - ਅੱਜ ਇੱਕ ਪੰਨਾ ਪਲਟ ਗਿਆ। ਉਸ ਨੇ ਲਿਖਿਆ- 2008 ਤੋਂ ਬਾਅਦ ਸਾਰੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਧੰਨਵਾਦ। ਆਪਣਾ ਅੰਤਰਰਾਸ਼ਟਰੀ ਕਰੀਅਰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਤੁਹਾਡੀ ਕਮੀ ਮਹਿਸੂਸ ਹੋਵੇਗੀ।
ਬੈਲਜੀਅਮ ਦਾ ਫੀਫ ਵਿਸ਼ਵ ਕੱਪ 'ਚ ਪ੍ਰਰਸ਼ਨ ਕੁਝ ਖਾਸ ਨਹੀਂ ਰਿਹਾ। ਬੈਲਜੀਅਮ ਦੀ ਟੀਮ ਕ੍ਰੋਏਸ਼ੀਆ ਨਾਲ ਗੋਲ ਰਹਿਤ ਡਰਾਅ ਤੋਂ ਬਾਅਦ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਸੀ, ਜਦੋਂ ਕਿ ਕ੍ਰੋਏਸ਼ੀਆ ਨੇ ਮੋਰੱਕੋ ਨੂੰ ਪਿੱਛੇ ਛੱਡ ਕੇ ਗਰੁੱਪ ਐੱਫ ਵਿੱਚ ਦੂਜਾ ਸਥਾਨ ਹਾਸਲ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਹਜ਼ਾਰਡ ਗਰੁੱਪ ਪੜਾਅ ਵਿੱਚ ਗੋਲ ਕਰਨ ਵਿੱਚ ਅਸਫਲ ਰਿਹਾ ਸੀ।
ਜੋਕੋਵਿਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਐਡੀਲੇਡ 'ਚ ਅਭਿਆਸ ਟੂਰਨਾਮੈਂਟ ਤੋਂ ਕਰਨਗੇ 2023 ਦੀ ਸ਼ੁਰੂਆਤ
NEXT STORY