ਬ੍ਰਸੇਲਜ਼— ਮਾਯੂਸੀ ਹੈ ਪਰ ਮਲਾਲ ਨਹੀਂ, ਗ਼ਮ ਹੈ ਪਰ ਮਾਣ ਵੀ ਹੈ, ਅੱਖਾਂ ਗਿੱਲੀਆਂ ਹਨ ਪਰ ਸਿਰ ਫਖਰ ਨਾਲ ਉੱਚਾ ਹੈ। ਕੁਝ ਇਹੀ ਹਾਲ ਹੈ ਬੈਲਜੀਅਮ ਦੇ ਫੁੱਟਬਾਲ ਪ੍ਰੇਮੀਆਂ ਦਾ, ਜਿਨ੍ਹਾਂ ਦੀ ਟੀਮ ਵਿਸ਼ਵ ਕੱਪ ਸੈਮੀਫਾਈਨਲ ਵਿਚ ਫਰਾਂਸ ਤੋਂ ਹਾਰ ਗਈ। ਸੈਮੀਫਾਈਨਲ ਮੈਚ ਵਿਚ ਆਖਰੀ ਸੀਟੀ ਵੱਜਦਿਆਂ ਹੀ ਇਥੇ ਸੰਨਾਟਾ ਛਾ ਗਿਆ। ਵਾਟਰਲੂ ਵਿਚ ਵਿਸ਼ਾਲ ਸਕ੍ਰੀਨ ਦੇ ਸਾਹਮਣੇ ਮੈਚ ਦੇਖ ਰਹੀ ਐਲਿਸ ਕੋਡਰੀਏਅਰ ਨੇ ਕਿਹਾ ਕਿ ਅਸੀਂ ਦੁਖੀ ਹਾਂ। ਵਾਟਰਲੂ ਉਹ ਥਾਂ ਹੈ, ਜਿਥੇ ਫਰਾਂਸ ਦੇ ਸ਼ਾਸਕ ਨੈਪੋਲੀਅਨ ਬੋਨਾਪੋਰਟ ਨੂੰ 1815 ਦੀ ਲੜਾਈ ਵਿਚ ਯੂਰਪੀ ਫੌਜ ਨੇ ਹਰਾਇਆ ਸੀ। ਉਸ ਨੇ ਕਿਹਾ ਕਿ ਫਰਾਂਸ ਤੋਂ ਹਾਰਨ ਦਾ ਬਹੁਤ ਦੁੱਖ ਹੈ। ਸਾਡੀ ਕਿਸਮਤ ਖਰਾਬ ਸੀ। ਇਸ ਹਾਰ ਦੇ ਬਾਵਜੂਦ ਸਾਨੂੰ ਟੀਮ 'ਤੇ ਮਾਣ ਹੈ।
ਇੰਗਲੈਂਡ ਨੇ ਹਾਰ ਕੇ ਬਚਾਈ ਇਸ ਖੂਬਸੂਰਤ ਐਂਕਰ ਦੀ ਇੱਜ਼ਤ
NEXT STORY