ਸਪੋਰਟਸ ਡੈਸਕ : ਆਈਪੀਐੱਲ 2024 ਦਾ 43ਵਾਂ ਮੈਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਦੁਪਹਿਰ 3.30 ਵਜੇ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦਿੱਲੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਜੇਕਰ ਮੁੰਬਈ ਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀਆਂ ਪਲੇਆਫ ਦੀਆਂ ਉਮੀਦਾਂ ਟੁੱਟ ਸਕਦੀਆਂ ਹਨ।
ਹੈੱਡ ਟੂ ਹੈੱਡ
ਕੁੱਲ ਮੈਚ - 34
ਮੁੰਬਈ - 19 ਜਿੱਤਾਂ
ਦਿੱਲੀ - 15 ਜਿੱਤਾਂ
ਪਿੱਚ ਰਿਪੋਰਟ
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਸ਼ਾਨਦਾਰ ਰਹੀ ਹੈ। ਟੀਮ ਨੂੰ ਮੈਚ ਜਿੱਤਣ ਦੇ ਉਚਿਤ ਮੌਕੇ ਲਈ 210 ਦੌੜਾਂ ਤੋਂ ਵੱਧ ਦਾ ਸਕੋਰ ਬਣਾਉਣਾ ਹੋਵੇਗਾ। ਟਰੈਕ 'ਚ ਜ਼ਿਆਦਾ ਬਦਲਾਅ ਦੀ ਉਮੀਦ ਨਹੀਂ ਹੈ ਅਤੇ ਇਸ ਲਈ ਟੀਮਾਂ ਨੂੰ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨੀ ਚਾਹੀਦੀ ਹੈ।
ਮੌਸਮ
ਦਿੱਲੀ ਵਿੱਚ ਮੀਂਹ ਨਹੀਂ ਪਵੇਗਾ ਪਰ ਤੂਫ਼ਾਨ ਦੀ ਸੰਭਾਵਨਾ ਹੈ। ਮੈਚ ਦੀ ਸ਼ੁਰੂਆਤ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਨਮੀ ਵੀ 50 ਫੀਸਦੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ।
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਜੇਕ ਫਰੇਜ਼ਰ-ਮੈਕਗੁਰਕ, ਅਭਿਸ਼ੇਕ ਪੋਰੇਲ, ਸ਼ਾਈ ਹੋਪ, ਰਿਸ਼ਭ ਪੰਤ (ਕਪਤਾਨ/ਵਿਕਟਕੀਪਰ), ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ/ਜੇ ਰਿਚਰਡਸਨ, ਖਲੀਲ ਅਹਿਮਦ, ਮੁਕੇਸ਼ ਕੁਮਾਰ।
ਮੁੰਬਈ ਇੰਡੀਅਨਜ਼: ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਨੇਹਲ ਵਢੇਰਾ, ਮੁਹੰਮਦ ਨਬੀ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ।
ਟੀ-20 ਵਿਸ਼ਵ ਕੱਪ ’ਚ ਭਾਰਤ ਦੀਆਂ ਸੰਭਾਵਨਾਵਾਂ ਲਈ ਸੂਰਯਕੁਮਾਰ ਤੇ ਬੁਮਰਾਹ ਅਹਿਮ ਹੋਣਗੇ : ਯੁਵਰਾਜ
NEXT STORY