ਨਵੀਂ ਦਿੱਲੀ : ਬ੍ਰਿਟੇਨ ਦੀ 22 ਸਾਲਾ ਗੋਲਫਰ ਬੈਲਾ ਏਂਜਲ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਕਿਨ ਟਾਈਟ ਕਪੜਿਆਂ ਵਿਚ ਅਕਸਰ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਨੇ ਲੌਬਰਬਰੋ ਯੂਨੀਵਰਸਿਟੀ ਵੱਲੋਂ 2019 ਵਿਚ ਗ੍ਰੈਜੁਏਟ ਪਾਸ ਕੀਤਾ ਤੇ ਮੌਜੂਦਾ ਸਮੇਂ ਉਹ ਇੰਸਟਾਗ੍ਰਾਮ 'ਤੇ ਕਾਫ਼ੀ ਮਸ਼ਹੂਰ ਹੈ। ਉਹ ਕਈ ਵਾਰ ਆਪਣੇ ਟ੍ਰੇਨਿੰਗ ਸੈਸ਼ਨ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਬੈਲਾ ਨੂੰ ਸਕਾਟਲੈਂਡ ਦਾ ਰਾਇਲ ਡੋਰਨਾਚ ਅਤੇ ਦੁਬਈ ਦਾ ਏਮੀਰਾਤ ਗੋਲਫ ਕਲੱਬ ਬੇਹੱਦ ਪਸੰਦ ਹੈ। ਉਹ ਅਕਸਰ ਉੱਥੇ ਜਾਂਦੀ ਰਹਿੰਦੀ ਹੈ।
ਲਾਕਡਾਊਨ ਤੋਂ ਬਾਅਦ ਫਿਰ ਤੋਂ ਗੋਲਫ ਦੇ ਮੈਦਾਨ 'ਤੇ ਪਰਤੀ ਬੈਲਾ ਨੇ ਕਿਹਾ ਕਿ ਗੋਲਫ ਨੂੰ ਫਿਰ ਤੋਂ ਸ਼ੁਰੂ ਕਰਨ ਵਿਚ ਕਾਫ਼ੀ ਮਜ਼ਾ ਆ ਰਿਹਾ ਹੈ। ਅਜੇ ਪ੍ਰਫੈਕਟ ਸ਼ਾਟ ਮਾਰਨ ਲਈ ਖੁਦ 'ਤੇ ਜ਼ਿਆਦਾ ਦਬਾਅ ਨਹੀਂ ਬਣਾ ਰਹੀ।
ਬੀਤੇ ਦਿਨੀਂ ਇਕ ਚੈਰਿਟੀ ਸ਼ੋਅ ਲਈ ਬੈਲਾ ਨੇ ਰਿੰਗ ਗਰਲ ਦੀ ਭੂਮਿਕਾ ਨਿਭਾਈ ਸੀ। ਬਾਕਸਿੰਗ ਦੇ ਇਸ ਮੁਕਾਬਲੇ ਵਿਚ ਬੈਲਾ ਏਂਜਲ ਰਿੰਗ ਗਰਲ ਦੀ ਡ੍ਰੈੱਸ ਵਿਚ ਪਹੁੰਚੀ ਸੀ। ਉਹ ਰਿੰਗ ਵਿਚ ਗਈ ਅਤੇ ਰਾਊਂਡ ਨੰਬਰ ਦਾ ਬੈਨਰ ਲੈ ਕੇ ਚੱਕਰ ਲਾਇਆ। ਰਿਐਲਿਟੀ ਆਈ ਟੀ. ਵੀ. ਸ਼ੋਅ ਦਿ ਬਿਗ ਫਿਸ਼ ਤੇ ਮਾਂਸਟਰ ਕਾਰਪ ਦੇ ਪੇਸ਼ਕਰਤਾ ਅਲੀ ਹਮਿਦੀ ਨੇ ਵੀ ਇਕ ਵਾਰ ਬੈਲਾ ਨੂੰ ਸੋਸ਼ਲ ਮੀਡੀਆ 'ਤੇ ਉਸਦੀਆਂ ਤਸਵੀਰਾਂ ਲਈ ਉਤਸ਼ਾਹਿਤ ਕੀਤਾ ਸੀ। ਹਾਲਾਂਕਿ ਸੋਸ਼ਲ ਮੀਡੀਆ 'ਤੇ ਹੀ ਬੈਲਾਨ ਨੂੰ ਗੋਲਫ ਵਿਚ ਟਾਈਟ ਕਪੜੇ ਪਾਉਣ ਲਈ ਕਾਫ਼ੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਪ੍ਰਸ਼ੰਸਕ ਲਿਖਦੇ ਹਨ ਕਿ ਕੀ ਅਜਿਹੇ ਕਪੜਿਆਂ ਵਿਚ ਕੋਈ ਗੋਲਫ ਖੇਡਣ ਦੀ ਮੰਜ਼ੂਰੀ ਦੇ ਦਿੰਦਾ ਹੈ। ਕੀ ਬੈਲਾਨ ਏਂਜਲ ਨੂੰ ਗੋਲਫ ਛੱਡ ਕੇ ਬਾਕਸਿੰਗ ਵਿਚ ਬਤੌਰ ਰਿੰਗ ਗਰਲ ਨਹੀਂ ਕੰਮ ਕਰਨਾ ਚਾਹੀਦੈ।
ਵਿਰਾਟ ਨਾਲ ਪੰਗਾ ਲੈਣਾ ਚੁੱਪ ਬੈਠੇ ਭਾਲੂ ਨੂੰ ਛੇੜਨ ਬਰਾਬਰ : ਡੇਵਿਡ ਵਾਰਨਰ
NEXT STORY