ਨਿਊਯਾਰਕ : ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡਸਲੈਮ ਯੂ. ਐੱਸ. ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਹੁਣ ਖਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿਸ ਨੂੰ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਰਿਟਾਇਰਡ ਹੋ ਕੇ ਮੈਚ ਛੱਡਣ ਕਾਰਨ ਆਸਾਨੀ ਨਾਲ ਫਾਈਨਲ ਦਾ ਟਿਕਟ ਮਿਲਿਆ। ਪੁਰਸ਼ ਸਿੰਗਲ ਸੈਮੀਫਾਈਨਲ ਵਿਚ ਜੋਕੇਵਿਚ ਨੇ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਲਗਾਤਾਰ ਸੈੱਟਾਂ ਵਿਚ 6-3, 6-4, 6-2 ਨਾਲ ਹਰਾਇਆ। ਜੋਕੋਵਿਚ ਦਾ ਹੁਣ ਇਸ ਸਾਲ ਲਗਾਤਾਰ ਦੂਜੇ ਗ੍ਰੈਂਡਸਲੈਮ ਖਿਤਾਬ ਲਈ ਪੋਤਰੋ ਨਾਲ ਮੁਕਾਬਲਾ ਹੋਵੇਗਾ ਜਿਸਦੇ ਖਿਲਾਫ ਸਾਬਕਾ ਚੈਂਪੀਅਨ ਅਤੇ ਸਿਖਰ ਦਰਜਾ ਪ੍ਰਾਪਤ ਨਡਾਲ ਨੇ ਦੂਜੇ ਸੈੱਟ ਵਿਚ ਪਿੱਛੇ ਛੱਡ ਦਿੱਤਾ।

ਇਸ ਸਾਲ ਵਿੰਬਲਡਨ ਖਿਤਾਬ ਜਿੱਤ ਕੇ ਸਰਬੀਆਈ ਖਿਡਾਰੀ ਨੇ ਕਮਾਲ ਦੀ ਲੈਅ ਦਿਖਾਉਂਦੇ ਹੋਏ ਜਾਪਾਨੀ ਖਿਡਾਰੀ 'ਤੇ ਦਬਾਅ ਬਣਾਇਆ ਅਤੇ 17 ਬ੍ਰੇਕ ਅੰਕ ਦੇ ਮੌਕੇ ਬਣਾਏ। ਇਸ ਦੇ ਨਾਲ ਹੀ ਉਸ ਨੇ ਪਹਿਲੇ ਸਰਵ ਲਈ 80 ਫੀਸਦੀ ਅੰਕ ਬਟੋਰੇ। ਜੋਕੋਵਿਚ ਨੇ 2 ਘੰਟੇ 23 ਮਿੰਟ ਵਿਚ ਮੈਚ ਜਿੱਤ ਲਿਆ। 2 ਵਾਰ ਦੇ ਯੂ. ਐੱਸ. ਚੈਂਪੀਅਨ ਜੋਕੋਵਿਚ ਨੇ 8ਵੀਂ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। 6ਵਂੀਂ ਸੀਡ ਖਿਡਾਰੀ ਨੇ ਪਹਿਲੀ ਹੀ ਸਰਵਿਸ 'ਤੇ ਨਿਸ਼ਿਕੋਰੀ ਦੀ ਸਰਵਿਸ ਬ੍ਰੇਕ ਕੀਤੀ ਅਤੇ ਪਹਿਲਾ ਸੈੱਟ ਐੱਸ 'ਤੇ ਸਿਰਫ 37 ਮਿੰਟ ਵਿਚ ਜਿੱਤ ਲਿਆ। ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, '' ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹੈ। ਨਿਸ਼ਿਕੋਰੀ ਖਿਲਾਫ ਚੰਗੇ ਸ਼ਾਟਸ ਖੇਡਣੇ ਪੈਂਦੇ ਹਨ। ਉਹ ਬਹੁਤ ਤੇਜ਼ ਹੈ।

ਡੇਵਿਸ ਕੱਪ ਦਾ ਨਵਾਂ ਫਾਰਮੈਟ ਅਜੇ ਭਾਰਤ ਨੂੰ ਪ੍ਰਭਾਵਿਤ ਨਹੀਂ ਕਰੇਗਾ : ਵਿਜੇ ਅੰਮ੍ਰਿਤਰਾਜ
NEXT STORY