ਸਿਡਨੀ : ਲੰਬੇ ਸਮੇਂ ਤੱਕ ਕੌਮਾਂਤਰੀ ਮੈਚ ਨਹੀਂ ਖੇਡਣ ਨਾਲ ਕਿਸੇ ਵੀ ਗੇਂਦਬਾਜ਼ ਦੀ ਲੈਅ ਵਿਗੜ ਸਕਦੀ ਹੈ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇਹ ਸਬਕ ਆਸਟਰੇਲੀਆ ਖਿਲਾਫ ਪਹਿਲੇ ਵਨ ਡੇ 'ਚ ਮਿਲਿਆ, ਜਿਸ ਵਿਚ ਉਸ ਨੇ 66 ਦੌੜਾਂ ਦੇ ਦਿੱਤੀਆਂ। ਟੈਸਟ ਟੀਮ ਦਾ ਹਿੱਸਾ ਰਹੇ ਭੁਵਨੇਸ਼ਵਰ ਨੂੰ 4 ਮੈਚਾਂ ਦੀ ਸੀਰੀਜ਼ ਵਿਚ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ। ਉਹ ਪਹਿਲੇ ਵਨ ਡੇ ਵਿਚ ਲੈਅ 'ਚ ਨਹੀਂ ਦਿਸੇ। ਇਹ ਪੁੱਛਣ 'ਤੇ ਕਿ, ਕੀ ਇਕ ਮਹੀਨੇ ਤੱਕ ਮੁਕਾਬਲੇਬਾਜ਼ੀ ਕ੍ਰਿਕਟ ਨਹੀਂ ਖੇਡਣ ਦਾ ਅਸਰ ਹੋਇਆ ਹੈ? ਉਸ ਨੇ ਕਿਹਾ, ''ਹਾਂ ਇਸ ਦਾ ਅਸਰ ਮੇਰੀ ਲੈਅ 'ਤੇ ਪਿਆ ਹੈ। ਮੈਂ ਨੈਟਸ 'ਤੇ ਲੈਅ 'ਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਚ ਦੇ ਹਾਲਾਤ ਨਾਲ ਤੁਲਨਾ ਕਰਾ ਤਾਂ ਇਹ 100 ਫੀਸਦੀ ਨਹੀਂ ਹੋ ਸਕਦੀ ਸੀ। ਇਹ ਬਿਹਤਰ ਹੋ ਜਾਵੇਗੀ।''
ਇਕ ਮਹੀਨੇ ਤੋਂ ਭੁਵਨੇਸ਼ਵਰ ਕਾਫੀ ਮਿਹਨਤ ਕਰ ਰਹੇ ਸੀ ਤਾਕਿ ਲੈਅ ਹਾਸਲ ਕਰ ਸਕੇ। ਭੁਵੀ ਨੇ ਕਿਹਾ, ''ਮੈਂ ਲੈਅ 'ਚ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਨੈਟਸ 'ਤੇ ਮੈਂ ਵਨ ਡੇ ਦੇ ਹਿਸਾਬ ਨਾਲ ਗੇਂਦਬਾਜ਼ੀ ਦਾ ਅਭਿਆਸ ਨਹੀਂ ਕਰ ਰਿਹਾ ਸੀ ਸਗੋਂ ਟੈਸਟ ਦੇ ਹਿਸਾਬ ਨਾਲ ਕਰ ਰਿਹਾ ਸੀ। ਮੈਂ ਸਧਾਰਣ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਓਵਰ ਵਧਾਉਂਦਾ ਜਾ ਰਿਹਾ ਸੀ। ਸ਼ੁਰੂਆਤ ਵਿਚ 4, ਫਿਰ 6, ਫਿਰ 8 ਅਤੇ ਫਿਰ 10 ਓਵਰ। ਇਸ ਸੀਰੀਜ਼ ਦੌਰਾਨ ਮੈਂ 100 ਫੀਸਦੀ ਫਿੱਟ ਨਹੀਂ ਸੀ ਪਰ ਹੁਣ ਠੀਕ ਹਾਂ। ਮੈਂ ਫਿੱਟ ਸੀ ਪਰ 100 ਫੀਸਦੀ ਨਹੀਂ। ਟੈਸਟ ਮੈਚ 5 ਦਿਨ ਦੇ ਹੁੰਦੇ ਹਨ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ 5 ਦਿਨ ਖੇਡ ਸਕਾਂਗਾ ਜਾਂ ਨਹੀਂ। ਇਹ ਚੰਗੀ ਗੱਲ ਸੀ ਕਿ ਸਾਡੇ ਕੋਲ ਗੇਂਦਬਾਜ਼ੀ ਬਦਲ ਸੀ ਜੋ ਮੇਰੀ ਜਗ੍ਹਾ ਲੈ ਸਕਦੇ ਸੀ। ਜਿਸ ਕਾਰਨ ਮੈਨੂੰ 100 ਫੀਸਦੀ ਫਿੱਟ ਹੋਣ ਲਈ ਸਮਾਂ ਮਿਲਿਆ।''
ਅੰਬਾਤੀ ਰਾਇਡੂ ਦੇ ਗੇਂਦਬਾਜ਼ੀ ਐਕਸ਼ਨ 'ਤੇ ਭੁਵੀ ਨੇ ਕਿਹਾ ਕਿ ਟੀਮ ਮੈਨੇਜਮੈਂਟ ਇਸ ਵਿਵਾਦ ਦੀ ਕੋਈ ਪਰੇਸ਼ਾਨੀ ਨਹੀਂ ਹੈ। ਉਸ ਨੇ ਕਿਹਾ ਕਿ ਧੋਨੀ ਨੂੰ ਬੱਲੇਬਾਜ਼ੀ ਕ੍ਰਮ 'ਤੇ ਉੱਪਰ ਭੇਜਣ ਦੀ ਵੀ ਕੋਈ ਗੱਲ ਨਹੀਂ ਹੋਈ ਹੈ। ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਧੋਨੀ ਕਿਸ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਹਨ। ਮਹੱਤਵਪੂਰਨ ਹੈ ਕਿ ਟੀਮ ਮੈਨੇਜਮੈਂਟ ਕੀ ਚਾਹੁੰਦਾ ਹੈ। ਧੋਨੀ ਇਕ ਤੋਂ 10 ਤੱਕ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ।
ਬਮੁਰਾਹ ਦੀ ਤਰ੍ਹਾਂ ਯਾਰਕਰ ਗੇਂਦ ਦਾ ਕੀਤਾ ਅਭਿਆਸ
ਭਾਰਤੀ ਟੀਮ ਦੇ ਯਾਰਕਰ ਸਪੈਸ਼ਲਿਸਟ ਜਸਪ੍ਰੀਤ ਬੁਮਰਾਹ ਦੀ ਗੈਰ-ਹਾਜ਼ਰੀ ਵਿਚ ਟੀਮ ਮੈਨੇਜਮੈਂਟ ਨੇ ਇਹ ਜ਼ਿੰਮੇਵਾਰੀ ਨਵੀਂ ਗੇਂਦ ਦੇ ਉਸ ਦੇ ਸਾਥੀ ਭੁਵਨੇਸ਼ਵਰ ਕੁਮਾਰ ਨੂੰ ਸੌਂਪੀ ਹੈ। ਭੁਵਨੇਸ਼ਵਰ ਨੇ ਨੈਟਸ 'ਤੇ ਸਟੰਪ 'ਤੇ ਬੂਟ ਰੱਖ ਕੇ ਅਭਿਆਸ ਕੀਤਾ ਤਾਕਿ ਦੂਜੇ ਵਨਡੇ ਤੋਂ ਪਹਿਲਾਂ ਯਾਰਕਰ ਪਰਫੈਕਟ ਕਰ ਸਕੇ। ਭੁਵੀ ਬੁਮਰਾਹ ਦੀ ਤਰ੍ਹਾਂ ਯਾਰਕਰ ਨਹੀਂ ਸੁੱਟਦੇ ਪਰ ਸਲਾਗ ਓਵਰਾਂ ਵਿਚ ਦੌੜਾਂ ਖਰਚ ਕਰਨ ਤੋਂ ਬਚਣ ਲਈ ਇਸ 'ਤੇ ਮਿਹਨਤ ਕਰ ਰਹੇ ਹਨ। ਭੁਵੀ ਨੇ ਕਿਹਾ, ''ਯਾਰਕਰ ਸੁੱਟਣ ਲਈ ਅਲੱਗ ਤਰ੍ਹਾਂ ਦੇ ਹੁਨਰ ਦੀ ਜ਼ਰੂਰਤ ਹੁੰਦੀ ਹੈ। ਮੈਂ ਬੂਟਾਂ 'ਤੇ ਯਾਰਕਰ ਸੁੱਟਣ ਦਾ ਅਭਿਆਸ ਕਰ ਰਿਹਾ ਹਾਂ। ਮੈਂ ਇਕ ਮਹੀਨੇ ਤੱਕ ਅਭਿਆਸ ਨਹੀਂ ਕੀਤਾ। ਟੈਸਟ ਵਿਚ ਯਾਰਕਰ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਵਨ ਡੇ ਅਤੇ ਟੀ-20 ਮੈਚਾਂ ਵਿਚ ਇਹ ਮਦਦਗਾਰ ਸਾਬਤ ਹੋ ਸਕਦੀ ਹੈ।
ਨਡਾਲ, ਕਰਬਰ ਤੇ ਸ਼ਾਰਾਪੋਵਾ ਆਸਟਰੇਲੀਆ ਓਪਨ ਦੇ ਦੂਜੇ ਦੌਰ 'ਚ
NEXT STORY