ਮੁੰਬਈ (ਏਜੰਸੀ) : ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਇੱਕ ਵਾਰ ਫਿਰ ਆਪਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਹੈ। ਪਿਛਲੇ ਦਿਨੀਂ ਆਪਣੀ ਪ੍ਰੈਗਨੈਂਸੀ (ਗਰਭਵਤੀ ਹੋਣ) ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੀ ਪੂਨਮ ਨੇ ਹੁਣ ਨਵਾਂ ਖੁਲਾਸਾ ਕੀਤਾ ਹੈ। ਪੂਨਮ ਨੇ ਸਾਫ ਕਰ ਦਿੱਤਾ ਹੈ ਕਿ ਉਹ ਗਰਭਵਤੀ ਨਹੀਂ ਹੈ, ਸਗੋਂ ਇਹ ਸਭ 'ਅਪ੍ਰੈਲ ਫੂਲ' ਬਣਾਉਣ ਲਈ ਇੱਕ ਮਜ਼ਾਕ ਸੀ।
ਇਹ ਵੀ ਪੜ੍ਹੋ: ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ ਸੈੱਟ 'ਤੇ ਕੀਤੀ ਸੀ ਗੰਦੀ ਹਰਕਤ
ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਕਹੀ ਇਹ ਗੱਲ
ਪੂਨਮ ਪਾਂਡੇ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, "ਦੋਸਤੋ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਪਰ ਮੈਂ ਪ੍ਰੈਗਨੈਂਟ ਨਹੀਂ ਹਾਂ। ਅੱਜ ਅਪ੍ਰੈਲ ਫੂਲ ਡੇਅ ਹੈ ਅਤੇ ਇਹ ਸਿਰਫ਼ ਇੱਕ ਪ੍ਰੈਂਕ ਸੀ।" ਉਸਨੇ ਅੱਗੇ ਕਿਹਾ ਕਿ ਦੁਨੀਆ ਵਿੱਚ ਬਹੁਤ ਤਣਾਅ ਹੈ ਅਤੇ ਜੰਗਾਂ ਚੱਲ ਰਹੀਆਂ ਹਨ, ਇਸ ਲਈ ਉਸਨੇ ਲੋਕਾਂ ਦਾ ਮਨੋਰੰਜਨ ਕਰਨ ਲਈ ਇਹ ਕਦਮ ਚੁੱਕਿਆ। ਪੂਨਮ ਮੁਤਾਬਕ, "ਮੈਂ ਪੂਨਮ ਪਾਂਡੇ ਹਾਂ, ਤੁਹਾਨੂੰ ਹੈਰਾਨ ਕਰਨਾ ਮੇਰਾ ਹੱਕ ਹੈ।"
ਇਹ ਵੀ ਪੜ੍ਹੋ: 'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ
ਪਹਿਲਾਂ ਵੀ ਕਰ ਚੁੱਕੀ ਹੈ 'ਮੌਤ' ਦਾ ਡਰਾਮਾ
ਦੱਸਣਯੋਗ ਹੈ ਕਿ ਪੂਨਮ ਪਾਂਡੇ ਲਈ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਫਰਵਰੀ 2024 ਵਿੱਚ ਉਸਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਪੂਨਮ ਦੀ ਮੌਤ 'ਸਰਵਾਈਕਲ ਕੈਂਸਰ' ਕਾਰਨ ਹੋ ਗਈ ਹੈ। ਪਰ ਅਗਲੇ ਹੀ ਦਿਨ ਉਸਨੇ ਜਿਉਂਦਾ ਹੋਣ ਦੀ ਵੀਡੀਓ ਪਾ ਕੇ ਇਸ ਨੂੰ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇੱਕ ਜ਼ਰੀਆ ਦੱਸਿਆ ਸੀ, ਜਿਸ ਤੋਂ ਬਾਅਦ ਉਸਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ ਸੀ।
ਇਹ ਵੀ ਪੜ੍ਹੋ : ਅਨੁਪਮ ਖੇਰ ਨੇ ਫਿਲਮ 'ਧੁਰੰਦਰ' ਨੂੰ ਪ੍ਰੋਪੇਗੰਡਾ ਦੱਸਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ, ਕਿਹਾ— 'RIP'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ ਸੈੱਟ 'ਤੇ ਕੀਤੀ ਸੀ ਗੰਦੀ ਹਰਕਤ
NEXT STORY